ਅੱਡਾ ਝਬਾਲ ਵਿਖੇ ਦੂਜਾ ਰੈਣ ਸਬਾਈ ਕੀਰਤਨ ਦਰਬਾਰ 24 ਨੂੰ : ਪ੍ਰਧਾਨ ਬੰਟੀ ਸ਼ਰਮਾ

11/15/2018 2:19:34 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਦੂਜਾ ਮਹਾਨ ਰੈਣ ਸਬਾਈ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ 24 ਨਵੰਬਰ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਅਤੇ 'ਦਿ ਸਟਾਰ ਰਾਇਲ ਕਲੱਬ ਝਬਾਲ' ਦੇ ਯਤਨਾ ਸਦਕਾ ਅੱਡਾ ਝਬਾਲ ਵਿਖੇ ਕਰਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰਮੇਸ਼ ਕੁਮਾਰ ਬੰਟੀ ਸ਼ਰਮਾ ਨੇ ਦੱਸਿਆ ਇਕ ਇਸ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 24 ਨਵੰਬਰ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਇਹ ਸਮਾਗਮ ਚੱਲੇਗਾ। ਉਨ੍ਹਾਂ ਦੱਸਿਆ ਕਿ ਸਮਾਗਮ 'ਚ ਪੰਥ ਦੇ ਮਹਾਨ ਰਾਗੀ ਜਥਿਆਂ ਭਾਈ ਬਲਵਿੰਦਰ ਸਿੰਘ ਪੰਡੋਰੀ ਹਜ਼ੂਰੀ ਰਾਗੀ ਗੁਰਦੁਆਰਾ ਬੀੜ ਸਾਹਿਬ, ਭਾਈ ਗੁਰਵਿੰਦਰ ਸਿੰਘ ਅਨੰਦਪੁਰੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅਤੇ ਭਾਈ ਹਰਪ੍ਰੀਤ ਸਿੰਘ ਝਬਾਲ ਦੇ ਜਥਿਆਂ ਵਲੋਂ ਅਲਾਹੀ ਗੁਰਬਾਣੀ ਦਾ ਮਨੋਹਰ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉੱਥੇ ਹੀ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਗੁਰਦੁਆਰਾ ਬੀੜ ਸਾਹਿਬ ਅਤੇ ਗਿਆਨੀ ਬਗੀਚਾ ਸਿੰਘ ਚੰਡੀਗੜ• ਵਾਲਿਆਂ ਵਲੋਂ ਸ਼ਬਦ ਗੁਰੂ ਦੀ ਕਥਾ ਵਿਖਿਆਨ ਕਰਕੇ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ ਜਾਵੇਗੀ। ਸਮਾਗਮ 'ਚ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਅਵਤਾਰ ਸਿੰਘ ਸੁਰਿਸੰਘ ਵਾਲੇ, ਬਾਬਾ ਸੋਹਨ ਸਿੰਘ ਬੀੜ ਸਾਹਿਬ ਵਾਲਿਆਂ ਸਮੇਤ ਪੰਥ ਦੀਆਂ ਕਈ ਸਿਰਮੋਰ ਹਸ਼ਤੀਆਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਮੂਹ ਪੰਥਕ ਸਖਸ਼ੀਅਤਾਂ ਅਤੇ ਸੰਗਤਾਂ ਨੂੰ ਸਰਪੰਚ ਸੋਨੂੰ ਚੀਮਾ ਅਤੇ ਮੈਂਬਰ ਜ਼ਿਲਾ ਪ੍ਰੀਸ਼ਦ ਮੋਨੂੰ ਚੀਮਾ ਵਲੋਂ ਜੀ ਆਇਆਂ ਆਖਿਆ ਜਾਵੇਗਾ। ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਘਈ, ਲਖਵਿੰਦਰ ਸਿੰਘ ਲੱਖਾ ਮੱਝੂਪੁਰ ਅਤੇ ਮਨਜਿੰਦਰ ਸਿੰਘ ਲਹਿਰੀ ਆਦਿ ਹਾਜ਼ਰ ਸਨ।


Related News