ਜੀਵਨਜੋਤ ਵੱਲੋਂ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ : ਕੰਵਲ

04/02/2022 5:05:00 PM

ਅੰਮ੍ਰਿਤਸਰ (ਅਨਜਾਣ) - ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਜੀਵਨਜੋਤ ਕੌਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਕੋਲ ਰਾਜਧਾਨੀ ਨਾ ਹੋਣ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ ਕਦਮ ਹੈ। ਇਹ ਪ੍ਰਗਟਾਵਾ ਵਿਧਾਇਕ ਜੀਵਨਜੋਤ ਕੌਰ ਦੇ ਪ੍ਰਚਾਰ ਪ੍ਰਬੰਧਕ ਅਤੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਭਗਵੰਤ ਸਿੰਘ ਕੰਵਲ ਨੇ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਜੀਵਨਜੋਤ ਵੱਲੋਂ ਕੇਂਦਰ ਦੀ ਸਰਕਾਰ ਦੇ ਤਾਨਾਸ਼ਾਹ ਰਵੱਈਏ ਕਾਰਨ ਲੋਕਤੰਤਰ ਦਾ ਖਤਰੇ ਵਿਚ ਹੋਣਾ ਦੱਸਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਰੱਖਦੀ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਸੰਵਿਧਾਨਿਕ ਤੌਰ ’ਤੇ ਕੇਂਦਰ ਖਿਲਾਫ ਆਵਾਜ਼ ਬੁਲੰਦ ਕਰਕੇ ਪੰਜਾਬ ਨੂੰ ਉਸ ਦੇ ਹੱਕ ਦਿਵਾ ਕੇ ਰਹੇਗੀ। ਵਿਧਾਇਕਾ ਜੀਵਨਜੋਤ ਕੌਰ ਸਮਾਜ ਸੇਵੀ ਦੇ ਤੌਰ ’ਤੇ ਲੰਬਾ ਸਮਾਂ ਵਿਚਰੇ ਹਨ। ਇਸ ਕਰਕੇ ਉਹ ਪੰਜਾਬ ਅਤੇ ਆਪਣੇ ਹਲਕੇ ਦੇ ਕਈ ਅਹਿਮ ਮੁੱਦਿਆਂ ਤੋ ਜਾਣੂ ਹਨ। ਕੰਵਲ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਨੂੰ ਅਜਿਹੀ ਸਰਕਾਰ ਮਿਲੀ ਹੈ, ਜੋ ਪੰਜਾਬ ਵਾਸੀਆਂ ਲਈ ਹਰ ਦਿਨ ਕੰਮ ਕਰ ਰਹੀ ਹੈ, ਕਰੇਗੀ ਤੇ ਕਰਦੀ ਰਹੇਗੀ।

ਪੜ੍ਹੋ ਇਹ ਵੀ ਖ਼ਬਰ - 36 ਘੰਟੇ ’ਚ ਸੁਲਝੀ ਕਤਲ ਦੀ ਗੁੱਥੀ : ASI ਪਿਓ ਨੇ ਪਹਿਲਾਂ ਪੁੱਤਰ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ


rajwinder kaur

Content Editor

Related News