ਉਦਯੋਗਪਤੀ ਦੀ ਦਰਗਾਹ ’ਤੇ ਜਾਣ ਦੀ ਵੀਡੀਓ ਵਾਇਰਲ, ਮੁਸਲਿਮ ਭਾਈਚਾਰੇ ’ਚ ਰੋਸ
Tuesday, Jun 20, 2023 - 04:29 PM (IST)

ਅੰਮ੍ਰਿਤਸਰ (ਸਰਬਜੀਤ)- ਸ਼ਹਿਰ ਦੇ ਇਕ ਨਾਮੀ ਉਦਯੋਗਪਤੀ ਦੀ ਇਕ ਦਰਗਾਹ ’ਤੇ ਜਾਣ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਦੇ ਪ੍ਰਸਿੱਧ ਉਦਯੋਗਿਕ ਘਰਾਣੇ ਨਾਲ ਸਬੰਧਤ ਵਿਅਕਤੀ ਦੀ ਇਹ ਵੀਡੀਓ ਚੋਰੀ ਬਣਾਈ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਮੁਸਲਿਮ ਭਾਈਚਾਰੇ ’ਚ ਵੱਡੇ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ। ਮੁਸਲਿਮ ਆਗੂਆਂ ਨੇ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਹੈ। ਮੁਸਲਿਮ ਆਗੂਆਂ ਮੁਤਾਬਿਕ ਅਜਿਹੀਆਂ ਵੀਡੀਓ ਸ਼ਹਿਰ ਦੇ ਭਾਈਚਾਰਕ ਸਾਂਝ ਵਾਲੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਹਨ।
ਇਹ ਵੀ ਪੜ੍ਹੋ- ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਪੁਲਸ ਨੇ ਕੀਤੇ ਕਾਬੂ
ਇਸ ਸਬੰਧੀ ਮੌਲਾਨਾ ਸ਼ਾਹਿਦ ਅਹਿਮਦ ਚੇਅਰਮੈਨ ਆਲ ਇੰਡੀਆ ਉਲਮਾ ਬੋਰਡ ਨੇ ਕਿਹਾ ਕਿ ਇਹ ਆਪਸੀ ਭਾਈਚਾਰੇ ਨੂੰ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਹਨ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਅਤੇ ਇਸ ਦਾ ਪਰਿਵਾਰ ਪਹਿਲਾਂ ਤੋਂ ਹੀ ਕੁਝ ਗਰਮ ਸੁਰ ਰੱਖਣ ਵਾਲੀਆਂ ਧਿਰਾਂ ਦੇ ਨਿਸ਼ਾਨੇ ’ਤੇ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਇਕ ਮੁਸਲਿਮ ਸੰਤ ਸਾਈਂ ਮੀਆਂ ਮੀਰ ਪਾਸੋਂ ਰੱਖਵਾਈ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਅਜਿਹੀਆਂ ਸਮਾਜ ’ਚ ਬੁਰਾਈਆਂ ਪੈਦਾ ਕਰਨ ਵਾਲੀਆਂ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- 76 ਸਾਲ ਬਾਅਦ ਵੀ ਨਹੀਂ ਘਟਿਆ ਵਿਸ਼ਵਾਸ, ਵੰਡ ਹੋਣ ਦੇ ਬਾਵਜੂਦ ਵੀ ਦੋਵਾਂ ਦੇਸ਼ਾਂ ਦਾ ਇਸ ਜਗ੍ਹਾ 'ਤੇ ਝੁਕਦਾ ਹੈ ਸਿਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।