ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਵੇਤ ਮਲਿਕ ਦਾ ਬਟਾਲਾ ਪਹੁੰਚਣ ’ਤੇ ਘਿਰਾਓ, ਪੁਲਸ ਨੇ ਬੈਰੀਕੇਡ ਲਗਾ ਰੋਕਿਆ

06/24/2021 11:28:20 AM

ਬਟਾਲਾ (ਸਾਹਿਲ) - ਜਦੋਂ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਮੋਦੀ ਸਰਕਾਰ ਵਲੋਂ ਬਣਾਏ ਗਏ ਹਨ, ਉਦੋਂ ਤੋਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ 6 ਮਹੀਨਿਆਂ ਤੋਂ ਵੱਧ ਦੇ ਸਮੇਂ ਦੇ ਚਲਦਿਆਂ ਲਗਾਤਾਰ ਦੇਸ਼-ਵਿਆਪੀ ਅੰਦੋਲਨ ਜਾਰੀ ਰੱਖਿਆ ਗਿਆ ਹੈ। ਇਸੇ ਅੰਦੋਲਨ ਦੌਰਾਨ ਜਿਥੇ ਕਿਸਾਨ ਯੂਨੀਅਨਾਂ ਨੇ ਭਾਜਪਾ ਦੇ ਲੀਡਰਾਂ, ਵਿਧਾਇਕਾਂ ਤੇ ਸੰਸਦੀ ਮੈਂਬਰਾਂ ਦੇ ਘਿਰਾਓ ਕਰਨ ਦੀ ਰਣਨੀਤੀ ਉਲੀਕੀ ਸੀ।

ਉਸੇ ਲੜੀ ਤਹਿਤ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਆਗੂ ਬਟਾਲਾ ਦੇ ਸਮਾਧ ਰੋਡ ਸਥਿਤ ਵਿਨੈ ਸੁੰਦਰ ਪ੍ਰਾਂਤ ਕਾਰਜਵਾਹਕ ਆਰ. ਐੱਸ. ਐੱਸ. ਦੇ ਗ੍ਰਹਿ ਵਿਖੇ ਪਹੁੰਚੇ ਭਾਜਪਾ ਦੇ ਸੰਸਦੀ ਮੈਂਬਰ ਸ਼ਵੇਤ ਮਲਿਕ ਦਾ ਘਿਰਾਓ ਲਈ ਆਏ, ਜਿਥੇ ਪੁਲਸ ਨੇ ਬੈਰੀਕੇਡ ਲਗਾ ਕੇ ਕਿਸਾਨ ਮਜ਼ਦੂਰਾਂ ਨੂੰ ਅੱਗੇ ਵਧਣ ਤੋਂ ਰੋਕਿਆ।

ਇਸ ਦੌਰਾਨ ਕਿਸਾਨ ਆਗੂਆਂ ਨੇ ਆਪਣਾ ਘਿਰਾਓ ਨਾ ਟਾਲਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂਕਿਹਾ ਕਿ ਚੋਣਾਂ ਦੌਰਾਨ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪੰਜਾਬ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਿਥੇ ਕਿਤੇ ਵੀ ਭਾਜਪਾ ਲੀਡਰ ਜਾਣਗੇ, ਉਥੇ ਕਿਸਾਨ ਮਜ਼ਦੂਰ ਉਨ੍ਹਾਂ ਦਾ ਘਿਰਾਓ ਕਰਨ ਲਈ ਤਿਆਰ ਬਰ ਤਿਆਰ ਰਹਿਣਗੇ। ਇਸ ਮੌਕੇ ਸੁਖਜੀਤ ਸਿੰਘ, ਪ੍ਰਦੀਪ ਸਿੰਘ, ਪਰਮਜੀਤ ਸਿੰਘ ਅਕਾਲੀ, ਬਾਬਾ ਸੁਰਿੰਦਰ ਸਿੰਘ, ਸਰਬ ਬਾਜਵਾ, ਲਖਵਿੰਦਰ ਸਿੰਘ ਹਾਜ਼ਰ ਸਨ। ਇਸ ਦੌਰਾਨ ਕਿਸਾਨਾਂ ਦੀ ਹਮਾਇਤ ’ਚ ਕਾਮਰੇਡ ਗੁਰਮੀਤ ਸਿੰਘ ਬਖਤਾਪੁਰ ਪਹੁੰਚੇ।


rajwinder kaur

Content Editor

Related News