BSF ਨੂੰ ਮਿਲੀ ਵੱਡੀ ਸਫ਼ਲਤਾ, ਤਲਾਸ਼ੀ ਮੁਹਿੰਮ ਦੌਰਾਨ ਡਰੋਨ ਸਣੇ ਹੈਰੋਇਨ ਬਰਾਮਦ

Sunday, Dec 04, 2022 - 12:26 PM (IST)

BSF ਨੂੰ ਮਿਲੀ ਵੱਡੀ ਸਫ਼ਲਤਾ, ਤਲਾਸ਼ੀ ਮੁਹਿੰਮ ਦੌਰਾਨ ਡਰੋਨ ਸਣੇ ਹੈਰੋਇਨ ਬਰਾਮਦ

ਤਰਨਤਾਰਨ/ਖੇਮਕਰਨ (ਰਮਨ, ਸੋਨੀਆ)- ਭਾਰਤ-ਪਾਕਿ ਸਰਹੱਦ ’ਤੇ 3 ਡਰੋਨਾਂ ਦੇ ਆਉਣ ਤੋਂ ਬਾਅਦ ਬੀ.ਐੱਸ.ਐੱਫ. ਅਤੇ ਸਥਾਨਕ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਅਪਰੇਸ਼ਨ ਬੀ.ਐੱਸ.ਐੱਫ. ਦੀ 103 ਬਟਾਲੀਅਨ ਵੱਲੋਂ ਬੀ.ਓ.ਪੀ. ਕਾਲੀਆ ਦੇ ਨੇੜਲੇ ਖ਼ੇਤਰਾਂ ’ਚ ਬੀ.ਐੱਸ.ਐੱਫ਼. 101 ਬਟਾਲੀਅਨ ਦੇ ਵੱਲੋਂ 2 ਥਾਵਾਂ 'ਤੇ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਬੀ.ਐੱਸ.ਐੱਫ਼. ਦੇ ਹੱਥ ਡਰੋਨ ਸਣੇ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਦਕਿ ਬਾਕੀ ਦੋ ਥਾਵਾਂ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ- ਪੁਲਸ ’ਤੇ ਫਾਇਰਿੰਗ ਕਰ ਕੇ ਭੱਜੇ ਗੈਂਗਸਟਰ ਗ੍ਰਿਫ਼ਤਾਰ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ

ਜਾਣਕਾਰੀ ਅਨੁਸਾਰ ਬੀ.ਐੱਸ.ਐੱਫ਼. ਅਤੇ ਸਥਾਨਕ ਪੁਲਸ ਤਲਾਸ਼ ਕਰ ਰਹੀ ਸੀ ਕਿ ਜਿਸ ਸਮੇਂ ਸਵੇਰੇ ਥਾਣਾ ਵਲਟੋਹਾ ਤੋਂ ਇਕ ਡਰੋਨ ਨਾਲ ਇਕ ਛੋਟਾ ਪੈਕਟ ਬਰਾਮਦ ਹੋਇਆ ਹੈ। ਬੀ.ਐੱਸ.ਐੱਫ਼. ਨੇ ਉਕਤ ਡਰੋਨ ਅਤੇ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਕੀ 2 ਥਾਵਾਂ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ |

ਜਾਣਕਾਰੀ ਦਿੰਦੇ ਹੋਏ ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਰਹੱਦੀ ਇਲਾਕੇ ’ਚ ਬੀ.ਐੱਸ.ਐਫ਼ ਅਤੇ ਸਥਾਨਕ ਪੁਲਸ ਵੱਲੋਂ ਡੀ.ਐੱਸ.ਪੀ ਭਿਖੀਵਿੰਡ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਜਾਰੀ ਹੈ ਜਿਸ ’ਚ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।


author

Shivani Bassan

Content Editor

Related News