ਭਾਰਤ-ਪਾਕਿ ਨੇੜਲੇ ਸਰਹੱਦੀ ਪਿੰਡਾਂ ''ਚ ਪੁਲਸ ਦੀ ਵੱਡੀ ਕਾਰਵਾਈ, ਰਾਤ ਨੂੰ ਸਪੈਸ਼ਲ ਨਾਕੇ ਲਗਾ ਦੋ ਦੋਸ਼ੀ ਕੀਤੇ ਗ੍ਰਿਫ਼ਤਾਰ

08/06/2022 4:52:55 PM

ਗੁਰਦਾਸਪੁਰ (ਜੀਤ ਮਠਾਰੂ) - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਨੇ ਸਰਹੱਦੀ ਖੇਤਰ ’ਚ ਵੱਡਾ ਸਰਚ ਅਪ੍ਰੇਸ਼ਨ ਕੀਤਾ ਗਿਆ ਹੈ। ਇਸ ਤਹਿਤ ਡੀ.ਆਈ.ਜੀ. ਇੰਟੈਲੀਜੈਂਸ ਦੀ ਅਗਵਾਈ ਹੇਠ ਐੱਸ.ਐੱਸ.ਪੀ. ਗੁਰਦਾਸਪੁਰ ਸਮੇਤ ਹੋਰ ਉਚ ਅਧਿਕਾਰੀ ਖੁਦ ਮੌਜੂਦ ਰਹੇ, ਜਿਨਾਂ ਨੇ ਰਾਤ ਸਮੇਂ ਜਿਥੇ ਜ਼ਿਲ੍ਹੇ ਨੂੰ ਵੱਖ-ਵੱਖ ਹਿਸਿਆਂ ਵਿਚ ਵੰਡ ਕੇ ਸਪੈਸ਼ਲ ਚੈਕਿੰਗ ਕੀਤੀ। ਉਥੇ ਹੀ ਕਈ ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ 'ਤੇ ਵੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੇ 10 ਸਪੈਸ਼ਲ ਨਾਕੇ ਲਗਾ ਕੇ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਚੰਦੂ ਵਡਾਲਾ, ਦੋਸਤਪੁਰ, ਰੁਡਿਆਣਾ ਅਤੇ ਸ਼ਹੂਰ ਕਲਾਂ ਵਿਚ ਸਰਚ ਅਭਿਆਨ ਚਲਾਇਆ ਅਤੇ ਨਾਲ ਹੀ ਹੋਰ ਹਿਸਿਆਂ ਵਿਚ ਪਹੁੰਚ ਕੇ ਜਾਇਜਾ ਲਿਆ। 

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ

ਵੱਖ-ਵੱਖ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਨੇ ਖੁਦ ਇਨ੍ਹਾਂ ਨਾਕਿਆਂ ਦੀ ਨਿਗਰਾਨੀ ਕੀਤੀ, ਜਿਨ੍ਹਾਂ ਨੂੰ ਮਿਲਾ ਕੇ ਕਰੀਬ 15 ਗਜਟਿਡ ਅਧਿਕਾਰੀ ਅਤੇ 350 ਪੁਲਸ ਕਰਮਚਾਰੀ ਇਸ ਅਭਿਆਨ ਵਿਚ ਸ਼ਾਮਲ ਰਹੇ। ਇਸ ਸਰਚ ਅਪ੍ਰੇਸ਼ਨ ਦੌਰਾਨ ਪੁਲਸ ਪਿੰਡ ਸ਼ਹੂਰ ਕਲਾਂ ਦੇ ਹਰਜੀਤ ਸਿੰਘ ਜੀਤੀ ਪੁੱਤਰ ਗੁਰਮੇਜ ਸਿੰਘ ਅਤੇ ਸੁਬੇਗ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰੁਡਿਆਣਾ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ, 6 ਜਿੰਦਾ ਕਾਰਤੂਸ, 1 ਆਲਟੋ ਕਾਰ, ਬਿਨਾਂ ਨੰਬਰ 6 ਮੋਟਰਸਾਈਕਲ, 6 ਮੋਬਾਇਲ ਫੋਨ ਅਤੇ 10 ਦਾਤਰ ਬਰਾਮਦ ਕੀਤੇ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਉਕਤ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਥਾਣਾ ਕਲਾਨੌਰ ਵਿਚ ਸਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਗੈਂਗਸਟਰਾਂ ਤੇ ਹੋਰ ਸਮਾਜ ਵਿਰੋਧੀ ਅਨੁਸਾਰ ਦੀਆਂ ਗਤੀਵਿਧੀਆਂ ਰੋਕਣ ਲਈ ਪੂਰੀ ਤਰਾਂ ਚੌਕਸ ਹੈ। 15 ਅਗਸਤ ਨੇੜੇ ਹੋਣ ਕਾਰਨ ਪੁਲਸ ਨੇ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ਨਹੀਂ ਛੱਡਿਆ ਜਾਵੇਗਾ।
 


rajwinder kaur

Content Editor

Related News