ਅਜ਼ਾਦੀ ਦਿਵਸ ਮੌਕੇ ਮਾਲ ਮੰਤਰੀ ਸਰਕਾਰੀਆ ਨੇ ਲਾਲ ਸਿੰਘ ਪਟਵਾਰੀ ਨੂੰ ਕੀਤਾ ਸਨਮਾਨਿਤ

Thursday, Aug 16, 2018 - 12:40 PM (IST)

ਅਜ਼ਾਦੀ ਦਿਵਸ ਮੌਕੇ ਮਾਲ ਮੰਤਰੀ ਸਰਕਾਰੀਆ ਨੇ ਲਾਲ ਸਿੰਘ ਪਟਵਾਰੀ ਨੂੰ ਕੀਤਾ ਸਨਮਾਨਿਤ

ਖਡੂਰ ਸਾਹਿਬ, (ਕੁਲਾਰ)—72ਵੇਂ ਅਜ਼ਾਦੀ ਦਿਵਸ ਦੇ ਜ਼ਿਲਾ ਪੱਧਰੀ ਸਮਾਗਮ ਮੌਕੇ ਮਾਲ ਵਿਭਾਗ ਦੇ ਪਟਵਾਰੀ ਲਾਲ ਸਿੰਘ ਨੂੰ ਇਮਾਨਦਾਰੀ, ਮਿਹਨਤੀ ਅਤੇ ਸਮੇਂ ਦੇ ਪਾਬੰਦ ਰਹਿਣ ਕਾਰਨ ਵਧੀਆ ਫੀਲਡ ਸੇਵਾਵਾਂ ਬਦਲੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਮਾਲ ਮੰਤਰੀ ਪੰਜਾਬ ਨੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਸੰਤੋਖ ਸਿੰਘ ਭਲਾਈਪੁਰ ਵਿਧਾਇਕ ਹਲਕਾ ਬਾਬਾ ਬਕਾਲਾ, ਡਾ.ਧਰਮਬੀਰ ਅਗਨੀਹੋਤਰੀ ਵਿਧਾਇਕ ਹਲਕਾ ਤਰਨ ਤਾਰਨ ਅਤੇ ਪ੍ਰਦੀਪ ਕੁਮਾਰ ਸਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਵੀ ਹਾਜ਼ਰ ਸਨ।ਇਸ ਮੌਕੇ ਡੀ.ਸੀ ਸਭਰਵਾਲ ਨੇ ਕਿਹਾ ਕਿ ਲਾਲ ਸਿੰਘ ਪਟਵਾਰੀ ਆਪਣੇ ਪਟਵਾਰ ਸਰਕਲ ਦੇ ਨਾਲ-ਨਾਲ 3 ਹੋਰ ਸਰਕਲਾਂ ਵਿੱਚ ਵੀ ਬਹੁਤ ਵਧੀਆ ਡਿਊਟੀ ਨਿਭਾਅ ਰਹੇ ਹਨ ਅਤੇ ਸਾਰੇ ਸਰਕਲਾਂ ਦੇ ਲੋਕ ਇੰਨ੍ਹਾਂ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ।ਲਾਲ ਸਿੰਘ ਹਮੇਸ਼ਾਂ ਆਪਣੇ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਕਰਦੇ ਹਨ ।ਜਦੋਂ ਕਿ ਇਨ੍ਹਾਂ ਦਾ ਰਿਕਾਰਡ ਬਹੁਤ ਸਾਫ ਸੁਥਰਾ ਪਾਇਆ ਗਿਆ ਹੈ।ਜਿਸ ਕਾਰਨ ਇਸ ਤਰ੍ਹਾਂ ਦੇ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਬਣਦਾ ਹੈ ਤਾਂ ਕਿ ਦੂਸਰੇ ਅਮਲੇ ਦੇ ਸਾਰੇ ਕਰਮਚਾਰੀ ਵੀ ਇਸ ਤੋਂ ਸੇਧ ਲੈ ਕਿ ਦਫਤਰਾਂ ਵਿੱਚ ਜਨਤਾ ਦੀ ਸੇਵਾਂ ਕਰਨ।


Related News