ਸਾਈਬਰ ਕ੍ਰਾਈਮ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ, ਆਏ ਦਿਨ ਲੋਕ ਹੋ ਰਹੇ ਆਨਲਾਈਨ ਠੱਗੀ ਦਾ ਸ਼ਿਕਾਰ
Thursday, Feb 05, 2026 - 10:51 AM (IST)
ਤਰਨਤਾਰਨ (ਵਾਲੀਆ)- ਅੱਜ ਕੱਲ ਦੇ ਤਕਨੀਕੀ ਯੁੱਗ ਵਿਚ ਜਿਥੇ ਹਰ ਕੰਮ ਕੰਪਿਊਟਰ ਰਾਹੀਂ ਆਸਾਨੀ ਨਾਲ ਹੋ ਰਿਹਾ ਹੈ, ਉਥੇ ਡਿਜ਼ੀਟਲ ਆਨਲਾਈਨ ਸੇਵਾਵਾਂ ਕਾਰਨ ਲੋਕ ਘੱਟ ਜਾਗਰੂਕ ਹੋਣ ਕਾਰਨ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਆਏ ਦਿਨ ਲੋਕਾਂ ਨਾਲ ਲੱਖਾਂ, ਕਰੋੜਾਂ ਰੁਪਿਆਂ ਦੀ ਆਨਲਾਈਨ ਠੱਗੀ ਹੋ ਰਹੀ ਹੈ ਅਤੇ ਸਾਈਬਰ ਕ੍ਰਾਈਮ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਹਨ। ਵੱਖ-ਵੱਖ ਕੰਪਨੀਆਂ ਵਲੋਂ ਬਣੇ ‘ਐਪ’ ਵਿਚ ਪੈਸੇ ਦੀ ਆਨਲਾਈਨ ਦੇ ਲੈਣ-ਦੇਣ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ, ਉਸ ਵਿਚ ਵੀ ਵੱਡੇ ਪੱਧਰ ’ਤੇ ਲੋਕਾਂ ਨਾਲ ਠੱਗੀ ਹੋ ਰਹੀ ਹੈ, ਕਿਉਂਕਿ ਸ਼ਾਤਰ ਦਿਮਾਗ ਵਾਲੇ ਲੋਕ ਭੋਲੇ-ਭੋਲੇ ਲੋਕਾਂ ਨਾਲ ਆਨਲਾਈਨ ਠੱਗੀ ਮਾਰ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ! ਪੜ੍ਹੋ 7 ਤੇ 8 ਤਰੀਖ ਦੀ ਵੱਡੀ ਭਵਿੱਖਬਾਣੀ
ਮੋਬਾਈਲ ਫੋਨ ਵਿਚ ਵੀ ਵੱਖ-ਵੱਖ ਆਨਲਾਈਨ ਗੇਮਾਂ ਖੇਡਣ ਦੇ ਐਪ ਲੋਕਾਂ ਵਲੋਂ ਡਾਊਨਲੋਡ ਕੀਤੇ ਜਾ ਰਹੇ ਹਨ, ਜਿਸ ਵਿਚ ਉਹ ਆਨਲਾਈਨ ਗੇਮਾਂ ਖੇਡ ਕੇ ਪੈਸਾ ਕਮਾਉਣ ਦਾ ਕੰਮ ਕਰਦੇ ਹਨ ਪਰ ਉਹ ਇਨ੍ਹਾਂ ਆਨਲਾਈਨ ਗੇਮਾਂ ਖਿਡਾਉਣ ਵਾਲਿਆਂ ਦੇ ਜਾਲ ਵਿਚ ਫਸ ਜਾਂਦੇ ਹਨ ਅਤੇ ਲੱਖਾਂ ਰੁਪਏ ਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਇਹ ਸ਼ਾਤਰ ਕਿਸਮ ਦੇ ਲੋਕ ਪਹਿਲਾਂ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਉਨ੍ਹਾਂ ਦੇ ਖਾਤੇ ਵਿਚ ਥੋੜ੍ਹੇ-ਬਹੁਤੇ ਪੈਸੇ ਪਾ ਕੇ ਉਨ੍ਹਾਂ ਨੂੰ ਲਾਲਚ ਵੱਸ ਆਪਣੇ ਜਾਲ ਵਿਚ ਫਸਾ ਲੈਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲੈਂਦੇ ਹਨ। ਆਨਲਾਈਨ ਠੱਗੀ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਸਮੇਂ-ਸਮੇਂ ’ਤੇ ਬੈਂਕਾਂ ਅਤੇ ਸਰਕਾਰ ਵਲੋਂ ਲੋਕਾਂ ਨੂੰ ਆਨਲਾਈਨ ਠੱਗੀ ਤੋਂ ਜਾਗਰੂਕ ਕਰਨ ਲਈ ਉਨ੍ਹਾਂ ਦੇ ਮੋਬਾਈਲ ਫੋਨਾਂ ਉੱਪਰ ਮੈਸੇਜ ਜਾਂ ਫੋਨ ਕੀਤੇ ਜਾਂਦੇ ਹਨ ਪਰ ਪਤਾ ਨਹੀਂ ਕਿਉਂ ਲੋਕ ਫਿਰ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਲੱਖਾਂ ਰੁਪਏ ਗਵਾ ਲੈਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇਅ ’ਤੇ ਵੱਡਾ ਹਾਦਸਾ, 4 ਲੋਕਾਂ ਦੀ ਮੌਤ, ਸੜਕ 'ਤੇ ਵਿਛੀਆਂ ਲਾਸ਼ਾਂ
ਪੰਜਾਬ ਵਿਚ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਉਥੇ ਜ਼ਿਲਾ ਤਰਨਤਾਰਨ ਵਿਚ ਆਏ ਦਿਨ ਆਨਲਾਈਨ ਠੱਗੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਵੱਖ-ਵੱਖ ਸਮਾਜ ਸੇਵਕਾਂ ਸੁਖਵੰਤ ਸਿੰਘ ਧਾਮੀ, ਸਵਿੰਦਰ ਸਿੰਘ ਅਰੋੜਾ, ਹਰਜਿੰਦਰ ਸਿੰਘ, ਮੁਨਵਰ ਅਲੀ ਅਤੇ ਬੁੱਧੀਜੀਵੀਆਂ ਨੇ ਕਿਹਾ ਕਿ ਜਿਥੇ ਡਿਜ਼ੀਟਲ ਸੇਵਾਵਾਂ ਨਾਲ ਲੋਕਾਂ ਦੇ ਕੰਮ ਬੜੀ ਆਸਾਨੀ ਨਾਲ ਹੋ ਰਹੇ ਹਨ, ਉਥੇ ਇਹ ਸੇਵਾਵਾਂ ਲੋਕਾਂ ਲਈ ਨੁਕਸਾਨਦੇਹ ਵੀ ਸਾਬਤ ਹੋ ਰਹੀਆਂ ਹਨ, ਕਿਉਂਕਿ ਲੋਕਾਂ ਵਿਚ ਘੱਟ ਜਾਗਰੂਕਤਾ ਹੋਣ ਕਾਰਨ ਲੋਕ ਆਸਾਨੀ ਨਾਲ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਸਰਕਾਰ ਨੂੰ ਆਨਲਾਈਨ ਠੱਗੀ ਰੋਕਣ ਲਈ ਡਿਜੀਟਲ ਸੇਵਾਵਾਂ ਨੂੰ ਹੋਰ ਸੁਰੱਖਿਆ ਨਾਲ ਲੈਸ ਕਰਨ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ- ਪੰਜਾਬ: ਭਰੇ ਬਾਜ਼ਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ, ਦੁਕਾਨਦਾਰਾਂ ਨੇ ਤੁਰੰਤ ਬੰਦ ਕਰ'ਤੀਆਂ ਦੁਕਾਨਾਂ
ਇਸ ਸਬੰਧੀ ਹਰਵਿੰਦਰ ਕੌਰ ਸਾਈਬਰ ਕ੍ਰਾਈਮ ਬ੍ਰਾਂਚ ਇੰਚਾਰਜ ਨੇ ਦੱਸਿਆ ਬ੍ਰਾਂਚ ਵਲੋਂ 01 ਜੁਲਾਈ 24 ਤੋਂ 02 ਜਨਵਰੀ 26 ਤੱਕ ਇਸਟਾਗ੍ਰਾਮ ’ਤੇ ਧਮਕੀਆਂ, ਚਾਈਲਡ ਪੋਰਨੋਗ੍ਰਾਫੀ ਅਤੇ ਹੋਰ ਧਾਰਾਵਾਂ ਤਹਿਤ 25 ਪਰਚੇ ਦਰਜ ਕੀਤੇ ਹਨ। ਪੁਲਸ ਲੋਕਾਂ ਦੀ ਸੁਰੱਖਿਆ ਲਈ ਹਰ ਸਮੇਂ ਹਾਜ਼ਰ ਹੈ।
ਇਹ ਵੀ ਪੜ੍ਹੋ- ਪੰਜਾਬ : ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਹੁਣ ਘਰ ਬਣਾਉਣ ਦਾ ਸੁਪਨਾ ਹੋਇਆ ਹੋਰ ਵੀ ਮਹਿੰਗਾ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
