ਡਿਊਟੀ ਦੌਰਾਨ ਬਿਕਰਮਜੀਤ ਸਿੰਘ ਦੀ ਹਾਰਟ ਅਟੈਕ ਆਉਣ ਕਾਰਨ ਮੌਤ

Friday, Mar 27, 2026 - 12:00 PM (IST)

ਡਿਊਟੀ ਦੌਰਾਨ ਬਿਕਰਮਜੀਤ ਸਿੰਘ ਦੀ ਹਾਰਟ ਅਟੈਕ ਆਉਣ ਕਾਰਨ ਮੌਤ

ਸਰਹਾਲੀ ਕਲਾਂ (ਬਲਦੇਵ ਪੰਨੂ)- ਆਈ.ਟੀ.ਬੀ.ਪੀ ਵਿਚ ਤੈਨਾਤ ਬਿਕਰਮਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਿੱਲਿਆਂ ਵਾਲਾ ਜ਼ਿਲ੍ਹਾ ਤਰਨਤਾਰਨ ਦੀ ਡਿਊਟੀ ਦੌਰਾਨ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਉਨ੍ਹਾਂ ਦੇ ਫੌਜੀ ਨੌਜਵਾਨਾਂ ਵੱਲੋਂ ਸਲਾਮੀ ਦੇ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਡਿਊਟੀ ਦੌਰਾਨ ਹੋਈ ਇਸ ਮੌਤ ਨੂੰ ਸ਼ਹੀਦੀ ਦਾ ਦਰਜਾ ਦੇ ਕੇਸਰਕਾਰੀ ਸਨਮਾਨਾਂਨਾਲ ਸੰਸਕਾਰ ਕੀਤਾ ਗਿਆ। ਇਸ ਮੌਕੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਜੋ ਕਿ ਮ੍ਰਿਤਕ ਦਾ ਭਰਾ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਜੋ ਕਿ ਆਈ.ਟੀ.ਬੀ.ਪੀ ਵਿਚ ਤੈਨਾਤ ਸਨ। ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਆਪਣੀ ਡਿਊਟੀ ’ਤੇ ਵਾਪਸ ਗਏ ਸਨ ਅਤੇ ਕੱਲ ਉਨ੍ਹਾਂ ਦੀ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ ਨੇ 5 ਦਿਨਾਂ ਦੀ ਦਿੱਤੀ ਅਹਿਮ ਜਾਣਕਾਰੀ

ਇਸ ਮੌਕੇ ਸ਼ਹੀਦ ਦੀ ਪਤਨੀ ਨਿਰਮਲਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਸ਼ਹੀਦ ਦੀ ਮ੍ਰਿਤਕ ਦੇਹ ਸੌਂਪੀ ਗਈ ਸੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਐੱਸ.ਐੱਚ.ਓ ਸਰਹਾਲੀ ਹਰਜੀਤ ਸਿੰਘ ਸ਼ੇਰੋਂ, ਸਿਕੰਦਰ ਸਿੰਘ ਵਰਾਣਾ, ਪ੍ਰਦੀਪ ਸਿੰਘ ਢਿੱਲੋਂ, ਬਲਰਾਜ ਸਿੰਘ, ਕੈਪਟਨ ਦਿਲਬਾਗ ਸਿੰਘ,ਜ਼ਿਲਾ ਵਾਈਸ ਪ੍ਰਧਾਨ ਸੂਬੇਦਾਰ ਗੁਰਦੇਵ ਸਿੰਘ, ਬਲਾਕ ਖਡੂਰ ਸਾਹਿਬ ਦੇ ਪ੍ਰਧਾਨ ਸੂਬੇਦਾਰ ਪਰਮਜੀਤ ਸਿੰਘ ਅਤੇ ਸਬ ਤਹਿਸੀਲ ਗੋਇੰਦਵਾਲ ਸਾਹਿਬ ਦੀ ਸਰਪ੍ਰਸਤ ਸੂਬੇਦਾਰ ਸੁਖਦੇਵ ਸਿੰਘ, ਚੇਅਰਮੈਨ ਹੌਲਦਾਰ ਨਿੰਦਰ ਸਿੰਘ, ਸੂਬੇਦਾਰ ਲਖਵਿੰਦਰ ਸਿੰਘ, ਹੌਲਦਾਰ ਧਰਮ ਸਿੰਘ ਅਤੇ ਹੌਲਦਾਰ ਫਤਿਹ ਸਿੰਘ ਨੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਦੇਸ਼ ਦੇ ਸੈਨਿਕਾਂ ਦੀਆਂ ਕੁਰਬਾਨੀਆਂ ਦੇ ਸਦਕਾ ਦੇਸ਼ ਦੇ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਸੁੱਖ ਦੀ ਨੀਂਦ ਸੌਂ ਰਹੇ ਹਾਂ। ਸਾਬਕਾ ਸੈਨਿਕ ਅਤੇ ਉਨ੍ਹਾਂ ਦੀ ਕੰਪਨੀ ਦੇ ਸਮੂਹ ਨੌਜਵਾਨ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਹ ਵੀ ਪੜ੍ਹੋ-ਪੰਜਾਬ: Lockdown ਦੀਆਂ ਖਬਰਾਂ ਵਿਚਾਲੇ ਮਚੀ ਹਾਹਾਕਾਰ; ਪੰਪਾਂ ’ਤੇ ਲੱਗੀਆਂ ਕਤਾਰਾਂ, 3800 ਰੁਪਏ ਤੱਕ ਪੁੱਜਾ ਸਿਲੰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News