ਪਿਛਲੇ 9 ਦਿਨਾਂ ’ਚ ਸ਼ਰਾਬ ਦੀ ਵਿਕਰੀ 40 ਫੀਸਦੀ ਘਟੀ

Sunday, Oct 13, 2024 - 10:54 AM (IST)

ਪਿਛਲੇ 9 ਦਿਨਾਂ ’ਚ ਸ਼ਰਾਬ ਦੀ ਵਿਕਰੀ 40 ਫੀਸਦੀ ਘਟੀ

ਅੰਮ੍ਰਿਤਸਰ (ਇੰਦਰਜੀਤ)-ਨਰਾਤਿਆਂ ਦੇ ਖ਼ਤਮ ਹੁੰਦੇ ਰਾਵਣ ਦੇ ਪੁਤਲੇ ਫੂਕਣ ਉਪਰੰਤ ਸ਼ਰਾਬ ਪੀਣ ਵਾਲਿਆਂ ਨੇ ਆਪਣੀਆਂ ਬੋਤਲਾਂ ਦੇ ਢੱਕਣ ਵੀ ਖੋਲ੍ਹ ਦਿੱਤੇ ਹਨ। ਹਾਲਾਂਕਿ ਪਿਛਲੇ ਦਿਨੀਂ ਸ਼ਰਾਬ ਦੇ ਠੇਕੇ ਖੁੱਲ੍ਹੇ ਸਨ ਪਰ ਅੰਮ੍ਰਿਤਸਰ ਵਿਚ ਸ਼ਰਾਬ ਦੀ ਖਪਤ 40 ਫੀਸਦੀ ਘੱਟ ਦਰਜ ਕੀਤੀ ਗਈ ਸੀ। ਨਰਾਤਿਆਂ ਦੇ ਪਿਛਲੇ 9 ਦਿਨਾਂ ਵਿਚ ਸ਼ਰਾਬ ਕਾਰੋਬਾਰੀਆਂ ਮੁਤਾਬਕ ਇਨ੍ਹਾਂ ਦਿਨਾਂ ਵਿਚ ਸ਼ਰਾਬ ਦੇ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਇਸ ਵਿਚ ਕਈ ਇਲਾਕਿਆਂ ਵਿਚ 60 ਫੀਸਦੀ ਅਤੇ ਕਈ ਥਾਵਾਂ ’ਤੇ 50 ਫੀਸਦੀ ਅਤੇ ਕੁਝ ਥਾਵਾਂ ’ਤੇ 30 ਫੀਸਦੀ ਤੱਕ ਦੀ ਵਿਕਰੀ ਘੱਟ ਹੋਈ ਹੈ। ਦੇਖਿਆ ਗਿਆ ਹੈ ਕਿ ਪੇਂਡੂ ਅਤੇ ਬਾਹਰੀ ਖੇਤਰਾਂ ਵਿਚ ਸ਼ਰਾਬ ਦੀ ਵਿਕਰੀ ਬਹੁਤ ਘੱਟ ਨਹੀਂ ਹੋਈ ਹੈ ਪਰ ਸ਼ਹਿਰੀ ਅਬਾਦੀਆਂ ਵਿਚ ਸ਼ਰਾਬ ਸਭ ਤੋਂ ਘੱਟ ਰਹੀ। ਕੁੱਲ ਮਿਲਾ ਕੇ ਔਸਤ 40 ਫੀਸਦੀ ਸ਼ਰਾਬ ਦੀ ਖਪਤ ਵਿਚ ਕਮੀ ਆਈ ਹੈ। ਵੱਡੀ ਗੱਲ ਹੈ ਕਿ ਇਨ੍ਹਾਂ  ਦਿਨਾਂ ਵਿਚ ਵਿਆਹ-ਸ਼ਾਦੀਆਂ ਦਾ ਵੀ ਸੀਜ਼ਨ ਹੈ ਪਰ ਸ਼ਰਾਬ ਦੀ ਵਿਕਰੀ ਅੱਗੇ ਨਹੀਂ ਵਧ ਸਕੀ।

ਇਹ ਵੀ ਪੜ੍ਹੋ-  ਸੋਸ਼ਲ ਮੀਡੀਆ ਇਨਫਲੂਏਂਸਰ ਹਨੀ ਸੇਠੀ ਗ੍ਰਿਫ਼ਤਾਰ

ਸ਼ਰਾਬ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਸ਼ਰਾਬ ਦਾ ਮੇਲ ਅਤੇ ਸੇਲ ਮਾਸਾਹਾਰੀ ਨਾਲ ਹੁੰਦਾ ਹੈ, ਜਦਕਿ ਮਾਸਾਹਾਰੀ ਦੀਆਂ ਦੁਕਾਨਾਂ ਵੀ 90 ਫੀਸਦੀ ਤੋਂ ਵੱਧ ਬੰਦ ਰਹੀਆਂ ਹਨ। ਦੂਜੇ ਪਾਸੇ ਮੌਸਮ ’ਚ ਤਬਦੀਲੀ ਜਾਂ ਘੱਟ ਗਰਮੀ ਹੋਣ ਕਾਰਨ ਹੁਣ ਬੀਅਰ ਵੀ ਪੀਣ ਵਾਲਿਆਂ ਦੀ ਪਸੰਦ ਤੋਂ ਬਾਹਰ ਹੋ ਗਈ ਹੈ। ਇਸ ਕਾਰਨ ਸ਼ਰਾਬ ਦੇ ਠੇਕੇਦਾਰਾਂ ਦਾ ਮਾਰਜਨ ਵੀ ਘਟਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News