ਗੁਰਦਾਸਪੁਰ ''ਚ ਸ਼ਰਾਰਤੀ ਅਨਸਰ ਵੱਲੋਂ ਦੁਕਾਨ ਸਾੜਨ ਦੀ ਕੀਤੀ ਨਾਕਾਮ ਕੋਸ਼ਿਸ਼, ਘਟਨਾ cctv ''ਚ ਕੈਦ

Thursday, Jul 11, 2024 - 05:05 PM (IST)

ਗੁਰਦਾਸਪੁਰ ''ਚ ਸ਼ਰਾਰਤੀ ਅਨਸਰ ਵੱਲੋਂ ਦੁਕਾਨ ਸਾੜਨ ਦੀ ਕੀਤੀ ਨਾਕਾਮ ਕੋਸ਼ਿਸ਼, ਘਟਨਾ cctv ''ਚ ਕੈਦ

ਗੁਰਦਾਸਪੁਰ (ਵਿਨੋਦ)-ਬੀਤੇ ਦਿਨੀਂ ਗੁਰਦਾਸਪੁਰ ਦੇ ਅਮਾਮਵਾੜਾ ਬਾਜ਼ਾਰ ਵਿਖੇ ਇਕੱਠਿਆਂ 6/7 ਦੁਕਾਨਾਂ ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਵਪਾਰ ਮੰਡਲ ਵੱਲੋਂ ‌ਅੱਗ ਪੀੜਤ ਦੁਕਾਨਦਾਰਾਂ ਦੀ ਕੁਝ ਮਾਲੀ ਸਹਾਇਤਾ ਵੀ ਕੀਤੀ ਗਈ ਸੀ, ਤਾਂ ਜੋ ਮੁੜ ਤੋਂ ਅੱਗਜਨੀ ਨਾਲ ਪੀੜਤ ਦੁਕਾਨਦਾਰ ਆਪਣਾ ਵਪਾਰ ਸ਼ੁਰੂ ਕਰ ਸਕਣ ,ਪਰ ਬੀਤੀ ਰਾਤ ਵਾਪਰੀ ਘਟਨਾ ਇਹ ਸ਼ੱਕ ਪੈਦਾ ਕਰ ਰਹੀ ਹੈ ਕਿ ਕਿਤੇ ਗੁਰਦਾਸਪੁਰ ਵਿੱਚ ਕੋਈ ਜਾਣ ਬੁਝ ਕੇ ਦੁਕਾਨਾਂ ਸਾੜਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਬੀਤੀ ਦੇਰ ਰਾਤ ਵੀ ਗੀਤਾ ਭਵਨ ਰੋਡ ਦੇ ਸਥਿਤ ਨਰਿੰਦਰ ਕਰਿਆਣਾ ਸਟੋਰ ਦੀ ਇੱਕ ਦੁਕਾਨ ਨੂੰ ਇੱਕ ਵਿਅਕਤੀ ਵੱਲੋਂ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਆਸ ਪਾਸ ਦੇ ਲੋਕਾਂ ਦੇ ਜਾਗਣ ਕਾਰਨ ਅੱਗ ਤੇ ਤੁਰੰਤ ਕਾਬੂ ਪਾ ਲਿਆ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।

ਇਹ ਵੀ ਪੜ੍ਹੋ- ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਦੱਸ ਦਈਏ ਕਿ ਬਿਲਕੁਲ ਨਾਲ ਇੱਕ ਪਤੰਗਾ ਦੀ ਦੁਕਾਨ ਹੈ ਤੇ ਉਸ ਦੇ ਨਾਲ ਹੀ ਇੱਕ ਬੱਚਿਆਂ ਦੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਵੀ ਦੁਕਾਨ ਹੈ । ਜੇਕਰ ਅੱਗ ਭੜਕ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਉੱਥੇ ਹੀ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਦਰਸ਼ਨ ਮਹਾਜਨ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਅਤੇ ਦੁਕਾਨਦਾਰਾਂ ਨੂੰ ਸੁਚੇਤ ਰਹਿਣ ਅਤੇ ਚੌਕੀਦਾਰ ਰੱਖਣ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਪੁਲਸ ਜਾਂਚ 'ਚ ਹੋਈ ਸ਼ਾਮਲ

ਜਾਣਕਾਰੀ ਦਿੰਦਿਆ ਦੁਕਾਨ ਮਾਲਕ ਸਾਹਿਲ ਨੇ ਦੱਸਿਆ ਕਿ ਗੀਤਾ ਭਵਨ ਰੋਡ ਤੇ ਨਰਿੰਦਰ ਕਰਿਆਨਾ ਸਟੋਰ ਨਾਮ ਤੇ ਉਨ੍ਹਾਂ ਦੀ ਦੁਕਾਨ ਹੈ । ਬੀਤੀ ਰਾਤ ਡੇਢ ਵਜੇ ਦੇ ਕਰੀਬ ਦੁਕਾਨ ਦੇ ਬਾਹਰ ਰੱਖੇ ਕਾਉਂਟਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ । ਦੁਕਾਨ ਦੇ ਆਸਪਾਸ ਰਹਿੰਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਆਪਣੇ ਘਰਾਂ ਦੇ ਬਾਹਰ ਆ ਗਏ ਅਤੇ ਖੁਦ ਮੁਸ਼ੱਕਤ ਕਰਕੇ ਅੱਗ 'ਤੇ ਕਾਬੂ ਪਾ ਲਿਆ ਗਿਆ। ਦੁਕਾਨ ਮਾਲਕ ਸਾਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਨੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਦੇਰ ਰਾਤ ਇੱਕ ਵਿਅਕਤੀ ਵੱਲੋਂ ਦੁਕਾਨ ਦੇ ਆਲੇ ਦੁਆਲੇ ਤਿੰਨ ਚਾਰ ਚੱਕਰ ਲਗਾਏ ਗਏ ਅਤੇ ਫਿਰ ਮੌਕਾ ਵੇਖ ਕੇ ਉਸ ਨੇ ਕਾਊਂਟਰ ਦੇ ਵਿੱਚ ਰੱਖੀਆਂ ਪੁਰਾਣੀਆਂ ਅਖਬਾਰਾਂ ਨੂੰ ਅੱਗ ਲਗਾ ਦਿੱਤੀ। ਅੱਗ ਭੜਕਣੀ ਸ਼ੁਰੂ ਹੋ ਗਈ ਸੀ ਪਰ ਆਲੇ ਦੁਆਲੇ ਦੇ ਲੋਕ ਘਰੋਂ ਬਾਹਰ ਆ ਗਏ ਅਤੇ ਉਸ ਨੂੰ ਵੀ ਫੋਨ ਕਰਕੇ ਬੁਲਾ ਲਿਆ। ਉਨ੍ਹਾਂ ਨੇ ਧੂ ਧੂ ਕਰਕੇ ਬੱਲਦਾ ਕਾਊਂਟਰ‌ ਚੁੱਕ ਕੇ ਸੜਕ ਤੇ ਸੁੱਟ ਦਿੱਤਾ ਤੇ ਮਿਹਨਤ ਕਰਕੇ ਅੱਗ ਤੇ ਕਾਬੂ ਪਾ ਲਿਆ ।ਉੱਥੇ ਹੀ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸ਼ਹਿਰ ਵਿੱਚ ਛੇ ਸੱਤ ਦੁਕਾਨਾਂ ਨੂੰ ਅੱਗ ਲੱਗੀ ਹੈ ਅਤੇ ਉਸ ਤੋਂ ਪਹਿਲਾਂ ਵੀ ਅੱਗਜਨੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਬੀਤੀ ਰਾਤ ਸਾਹਿਲ ਦੇ ਕਰਿਆਨਾ ਸਟੋਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੇ ਜਾਣਾ ਇਹ ਸਾਬਤ ਕਰਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨਦਾਰ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਮੌਕਾ ਵੇਖਣ ਕੋਈ ਪੁਲਿਸ ਕਰਮਚਾਰੀ ਨਹੀਂ ਆਇਆ। ਉਹ ਇਹ ਮਾਮਲਾ ਐੱਸ.ਐੱਸ.ਪੀ ਗੁਰਦਾਸਪੁਰ ਅੱਗੇ ਵੀ ਚੁੱਕਣਗੇ ਕਿ ਦੇਰ ਰਾਤ ਪੀਸੀਆਰ ਵਾਲੇ ਕਿੱਥੇ ਸੁੱਤੇ ਸੀ ? ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਕਿਉਂ ਨਹੀਂ ਮਿਲੀ? ਉੱਥੇ ਹੀ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਇਸ ਘਟਨਾ ਤੋਂ ਸੁਚੇਤ ਹੋ ਜਾਣ ਅਤੇ ਆਪਣੀ ਸੁਰੱਖਿਆ ਲਈ ਆਪਣੀ ਆਪਣੀਆਂ ਮਾਰਕੀਟਾਂ ਵਿੱਚ ਚੌਕੀਦਾਰ ਜਰੂਰ ਰੱਖਣ। ਨਾਲ ਹੀ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਆਪਣੀਆਂ ਆਪਣੀਆਂ ਦੁਕਾਨਾਂ ਦੀ ਇਨਸ਼ੋਰੈਂਸ ਕਰਵਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਦਰਸ਼ਨ ਮਹਾਜਨ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਰੰਜਨ ਸ਼ਰਮਾ, ਸਰਾਫਾ ਯੂਨੀਅਨ ਦੇ ਸਾਬਕਾ ਪ੍ਰਧਾਨ ਅਜੇ ਸੂਰੀ, ਪਵਨ ਕੋਛੜ, ਪੰਕਜ ਮਹਾਜਨ ਵੀ ਹਾਜਰ ਸਨ।

ਇਹ ਵੀ ਪੜ੍ਹੋ- GNDU ’ਚ ਰਾਖਵਾਂਕਰਨ ਕੋਟਾ ਘਟਾਉਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਦਿੱਤੀ ਇਹ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News