ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਲਏ ਅਹਿਮ ਫੈਸਲੇ, ਇਨ੍ਹਾਂ ਜਗ੍ਹਾ 'ਤੇ ਹਫਤਾਵਾਰੀ ਚੱਲੇਗੀ ਸਪੈਸ਼ਲ ਟ੍ਰੇਨ

Friday, Aug 30, 2024 - 02:55 PM (IST)

ਅੰਮ੍ਰਿਤਸਰ (ਜ.ਬ)-ਬਿਹਾਰ ਜਾਣ ਲਈ ਲੰਬੀ ਦੂਰੀ ਦੇ ਯਾਤਰੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਰੇਲਵੇ ਨੇ ਇਕ ਅਹਿਮ ਫੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਧੂ ਭੀੜ ਨੂੰ ਘੱਟ ਕਰਨ ਲਈ ਰੇਲਵੇ ਵੱਲੋਂ ਅੰਮ੍ਰਿਤਸਰ-ਗੋਰਖਪੁਰ ਅਤੇ ਅੰਮ੍ਰਿਤਸਰ-ਛਪਰਾ ਵਿਚਕਾਰ ਹਫ਼ਤਾਵਾਰੀ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ।

ਰੇਲਵੇ ਸਟੇਸ਼ਨਾਂ ਨੂੰ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਟਰੇਨਾਂ ਦਾ ਸੰਚਾਲਨ ਰੇਲ ਗੱਡੀ ਨੰਬਰ 05006/05005 ਅੰਮ੍ਰਿਤਸਰ-ਗੋਰਖਪੁਰ ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀ (22 ਟ੍ਰਿਪ) ਟ੍ਰੇਨ ਨੰਬਰ 05005 ਗੋਰਖਪੁਰ ਤੋਂ ਅੰਮ੍ਰਿਤਸਰ ਤੱਕ ਹਰ ਬੁੱਧਵਾਰ 18. 09. 2024 ਤੋਂ 27. 11. 2024 (11 ਟ੍ਰਿਪ) ਤੱਕ ਚੱਲੇਗੀ। ਇਹ ਹਫ਼ਤਾਵਾਰੀ ਵਿਸ਼ੇਸ਼ ਰੇਲ ਗੱਡੀ ਨੰਬਰ 05005 ਗੋਰਖਪੁਰ ਤੋਂ 14:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 09.30 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ

ਵਾਪਸੀ ਦੀ ਦਿਸ਼ਾ ਵਿਚ ਰੇਲ ਗੱਡੀ ਨੰਬਰ 05006 ਅੰਮ੍ਰਿਤਸਰ ਤੋਂ ਗੋਰਖਪੁਰ ਤੱਕ ਹਰ ਬੁੱਧਵਾਰ 19. 09. 2024 ਤੋਂ 28. 11. 2024 (11 ਟ੍ਰਿਪ) ਤੱਕ ਚੱਲੇਗੀ। ਇਹ ਹਫ਼ਤਾਵਾਰੀ ਵਿਸ਼ੇਸ਼ ਰੇਲ ਗੱਡੀ ਨੰਬਰ 05006 ਅੰਮ੍ਰਿਤਸਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 08.50 ਵਜੇ ਗੋਰਖਪੁਰ ਪਹੁੰਚੇਗੀ। ਇਹ ਟ੍ਰੇਨ ਉਕਤ ਰੂਟ ’ਤੇ ਰੇਲਵੇ ਸਟੇਸ਼ਨ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁਢੇਵਾਲ, ਗੋਂਡਾ, ਬਸਤੀ, ਖਲੀਲਾਬਾਦ ਸਟੇਸ਼ਨਾਂ ’ਤੇ ਰੁਕੇਗੀ। ਰੇਲ ਗੱਡੀ ਨੰਬਰ 05050/05049 ਅੰਮ੍ਰਿਤਸਰ-ਛਪਰਾ ਹਫ਼ਤਾਵਾਰੀ ਵਿਸ਼ੇਸ਼ ਰੇਲ ਗੱਡੀ (22 ਟ੍ਰਿਪਸ) 05049 ਛਪਰਾ ਤੋਂ ਅੰਮ੍ਰਿਤਸਰ ਤੱਕ ਹਰ ਸ਼ੁੱਕਰਵਾਰ 20. 09. 2024 ਤੋਂ 29. 11. 2024 (11 ਟ੍ਰਿਪ) ਵਿਚਕਾਰ ਚੱਲੇਗੀ।

ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ

ਇਹ ਹਫ਼ਤਾਵਾਰੀ ਵਿਸ਼ੇਸ਼ ਰੇਲ ਗੱਡੀ ਨੰਬਰ 05049 ਛਪਰਾ ਤੋਂ ਸਵੇਰੇ 09:55 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 09.30 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿੱਚ, 05050 ਅੰਮ੍ਰਿਤਸਰ ਤੋਂ ਛਪਰਾ ਲਈ 21.09.2024 ਤੋਂ 30.11.2024 (11 ਟ੍ਰਿਪ) ਦਰਮਿਆਨ ਹਰ ਸ਼ਨੀਵਾਰ ਨੂੰ ਚੱਲੇਗੀ। ਇਹ ਹਫਤਾਵਾਰੀ ਸਪੈਸ਼ਲ ਟ੍ਰੇਨ 05050 ਅੰਮ੍ਰਿਤਸਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 14:00 ਵਜੇ ਛਪਰਾ ਪਹੁੰਚੇਗੀ।

ਇਹ ਵੀ ਪੜ੍ਹੋ-  ਦੋ ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਹੈਰਾਨ ਕਰ ਦੇਣ ਵਾਲੀ ਗੱਲ

ਇਸ ਰੇਲ ਗੱਡੀ ਦੇ ਸਟਾਪੇਜ ਬਿਆਸ ਰੇਲਵੇ ਸਟੇਸ਼ਨ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁਧਵਾਲ, ਗੋਂਡਾ, ਬਸਤੀ, ਖਲੀਲਾਬਾਦ, ਗੋਰਖਪੁਰ, ਕਪਤਾਨਗੰਜ, ਪਦਰਾਉਨਾ, ਤਮਕੁਹੀ ਰੋਡ, ਥਾਵੇ, ਸਿਵਾਨ ਸਟੇਸ਼ਨ ’ਤੇਰ ਦੋਵੇਂ ਦਿਸ਼ਾਵਾਂ ਵਿੱਚ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News