ਨੌਜਵਾਨਾਂ ਦੀ ਮੌਤ ਦੇ ਮਾਮਲੇ ''ਚ ਬਟਾਲਾ ''ਚ ਰੋਸ, ਅੱਜ ਵੀ ਦਿੱਸਿਆ ਬੰਦ ਦਾ ਅਸਰ
Monday, Oct 13, 2025 - 12:50 PM (IST)

ਬਟਾਲਾ (ਗੁਰਪ੍ਰੀਤ)- ਬਟਾਲਾ 'ਚ ਪਿਛਲੇ ਦਿਨਾਂ ਹੋਈ ਫਾਇਰਿੰਗ ਦੀ ਘਟਨਾ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖ਼ਮੀ ਹੋਏ ਸਨ। ਇਸ ਵਾਰਦਾਤ ਦੇ ਇਨਸਾਫ਼ ਲਈ ਕੁਝ ਸੰਗਠਨਾਂ ਦੇ ਨਾਲ-ਨਾਲ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ 'ਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਭਾਵੇਂ ਅੱਜ ਸਵੇਰੇ ਸ਼ਹਿਰ ਦੇ ਕੁਝ ਬਜ਼ਾਰ ਖੁੱਲ੍ਹੇ ਰਹੇ, ਪਰ ਰੋਸ ਮਾਰਚ ਤੋਂ ਬਾਅਦ ਕਈ ਦੁਕਾਨਾਂ ਬੰਦ ਹੋ ਗਈਆਂ। ਬੰਦ ਦਾ ਅਸਰ ਮਿਲਾਦਾ-ਜੁਲਾਦਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8