ਮਾਮਲਾ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਵੱਲੋਂ ਆਤਮਹੱਤਿਆ
Sunday, Sep 16, 2018 - 02:07 AM (IST)

ਅੰਮ੍ਰਿਤਸਰ, (ਸੰਜੀਵ)- ਬਿਜਲੀ ਦਾ ਕੰਮ ਕਰਨ ਵਾਲੇ ਮੰਗਲ ਸਿੰਘ ਵਾਸੀ ਮੁਸਤਫਾਬਾਦ ਵੱਲੋਂ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਫਾਹ ਲਾ ਕੇ ਆਤਮਹੱਤਿਆ ਕਰਨ ਦੇ ਮਾਮਲੇ ’ਚ ਫਰਾਰ ਚੱਲ ਰਹੇ ਦੋਸ਼ੀ ਦਲਜੀਤ ਸਿੰਘ ਨੂੰ ਅੱਜ ਤੀਸਰੇ ਦਿਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਇਸ ਮਾਮਲੇ ਵਿਚ ਮੰਗਲ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਦਲਜੀਤ ਨੂੰ ਅੱਜ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਫਲੈਸ਼ ਬੈਕ- 13 ਸਤੰਬਰ ਦੀ ਸਵੇਰ ਮੰਗਲ ਸਿੰਘ ਨੇ ਖੁਦ ਨੂੰ ਘਰ ਦੇ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਬਿਜਲੀ ਦੀ ਤਾਰ ਨਾਲ ਫਾਹ ਲਾ ਕੇ ਜੀਵਨਲੀਲਾ ਖ਼ਤਮ ਕਰ ਲਈ ਸੀ। ਉਹ ਆਪਣੀ ਪਤਨੀ ਬਲਵਿੰਦਰ ਕੌਰ ਤੇ ਦਲਜੀਤ ਸਿੰਘ ’ਚ ਚੱਲ ਰਹੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਸੀ। ਮੰਗਲ ਸਿੰਘ ਨੇ ਆਪਣੀ ਨਸਬੰਦੀ ਕਰਵਾ ਰੱਖੀ ਸੀ, ਇਸ ਦੇ ਬਾਵਜੂਦ ਉਸ ਦੀ ਪਤਨੀ ਗਰਭਵਤੀ ਹੋ ਗਈ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਸੀ।
ਕੀ ਕਹਿਣਾ ਹੈ ਪੁਲਸ ਦਾ- ਏ. ਐੱਸ. ਆਈ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਮਰਨ ਵਾਲੇ ਮੰਗਲ ਸਿੰਘ ਦੇ ਭਰਾ ਦੀ ਸ਼ਿਕਾਇਤ ’ਤੇ ਮੰਗਲ ਸਿੰਘ ਦੀ ਪਤਨੀ ਬਲਵਿੰਦਰ ਕੌਰ ਤੇ ਉਸ ਦੇ ਪ੍ਰੇਮੀ ਦਲਜੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਬਲਵਿੰਦਰ ਕੌਰ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੀ ਸੀ, ਜਦੋਂ ਕਿ ਅੱਜ ਉਸ ਦੇ ਪ੍ਰੇਮੀ ਦਲਜੀਤ ਸਿੰਘ ਨੂੰ ਵੀ ਫਡ਼ ਲਿਆ ਗਿਆ ਹੈ। ਦੋਸ਼ੀ ਨੂੰ ਅਦਾਲਤ ਦੇ ਨਿਰਦੇਸ਼ਾਂ ’ਤੇ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਤੋਂ ਬਾਰੀਕੀ ਨਾਲ ਪੁੱਛਗਿੱਛ ਚੱਲ ਰਹੀ ਹੈ।