ਨਾਜਾਇਜ਼ ਕਬਜ਼ੇ ਹਟਾਏ

10/17/2018 12:51:22 AM

ਬਟਾਲਾ,  (ਬੇਰੀ)-  ਅੱਜ ਨਗਰ ਕੌਂਸਲ ਟਰੈਫਿਕ ਪੁਲਸ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ  ਨਾਜਾਇਜ਼ ਕਬਜ਼ੇ ਹਟਾਏ ਗਏ। ®ਇਸ ਸਬੰਧੀ ਇੰਸਪੈਕਟਰ ਅਮਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਡੀ. ਸੀ. ਗੁਰਦਾਸਪੁਰ ਦੇ ਨਿਰਦੇਸ਼ਾਂ ’ਤੇ ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰਖਦਿਆਂ ਈ. ਓ. ਭੁਪਿੰਦਰ ਸਿੰਘ ਨੇ ਅੱਜ ਗਾਂਧੀ ਚੌਕ ਅਤੇ ਸਿਟੀ ਰੋਡ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ  ਅਤੇ ਕਈ ਦੁਕਾਨਦਾਰਾਂ ਦੇ  ਚਲਾਨ ਵੀ ਕੱਟੇ।  ਇਸ ਮੌਕੇ ਸੁਪਰਡੈਂਟ ਨਿਰਮਲ ਸਿੰਘ, ਅਮਰਜੀਤ ਸਿੰਘ ਸੈਨੇਟਰੀ ਇੰਸਪੈਕਟਰ, ਹਰਿੰਦਰਪਾਲ ਸਿੰਘ ਤੇ ਸੰਕਲਪ ਕੁਮਾਰ, ਕਲਰਕ ਰਾਜੇਸ਼ ਕੁਮਾਰ ਸਮੇਤ ਏ. ਐੱਸ. ਆਈ. ਟਰੈਫਿਕ ਗੁਰਨਾਮ ਸਿੰਘ, ਮੁਨਸ਼ੀ ਹਰਜੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਅਸ਼ਵਨੀ ਕੁਮਾਰ ਤੇ ਮਲਕੀਤ ਸਿੰਘ ਮੌਜੂਦ ਸਨ।  ®ਇਸ ਦੌਰਾਨ ਅਮਰਜੀਤ  ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਵੀ ਮੁਕੰਮਲ ਪਾਬੰਦੀ ਲਾਈ ਗਈ ਹੈ ਅਤੇ ਇਨ੍ਹਾਂ ਦੀ ਵਰਤੋਂ ਦੁਕਾਨਦਾਰ ਨਾ ਕਰਨ। 
 


Related News