ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

Wednesday, Feb 14, 2024 - 01:04 AM (IST)

ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਤਰਨਤਾਰਨ (ਰਮਨ)- ਪਤਨੀ ਦੇ ਕਿਸੇ ਹੋਰ ਨਾਲ ਸੰਬੰਧਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਪਤੀ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮਾਮਲੇ ਵਿਚ ਥਾਣਾ ਵਲਟੋਹਾ ਦੀ ਪੁਲਸ ਨੇ ਪਤਨੀ ਤੇ ਉਸਦੇ ਦੋਸਤ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਲਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮਹਿਮੂਦਪੁਰਾ ਨੇ ਥਾਣਾ ਵਲਟੋਹਾ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਛੋਟੇ ਭਰਾ ਰਾਜਪਾਲ ਸਿੰਘ (31) ਦਾ ਵਿਆਹ ਅਮਨਦੀਪ ਕੌਰ ਪੁੱਤਰੀ ਗੁਰਸਾਹਿਬ ਸਿੰਘ ਵਾਸੀ ਖਾਹਰਾ ਨਾਲ ਸਾਲ 2013 'ਚ ਹੋਇਆ ਸੀ। ਇਸ ਤੋਂ ਬਾਅਦ ਉਸ ਦੇ ਘਰ ਇਕ ਮੁੰਡੇ ਅਤੇ ਇਕ ਕੁੜੀ ਨੇ ਜਨਮ ਲਿਆ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਇੰਟਰਨੈੱਟ ਸੇਵਾ 'ਤੇ ਪਾਬੰਦੀ ਦੀ ਮਿਆਦ 'ਚ ਕੀਤਾ ਵਾਧਾ

ਵਿਆਹ ਤੋਂ ਬਾਅਦ ਰਾਜਪਾਲ ਸਿੰਘ ਦੀ ਪਤਨੀ ਅਮਨਦੀਪ ਕੌਰ, ਜੋ ਮਹਿਮੂਦਪੁਰਾ ਵਿਖੇ ਬੁਟੀਕ ਦੀ ਦੁਕਾਨ ਚਲਾਉਂਦੀ ਸੀ, ਦੇ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਬਲਦੇਵ ਸਿੰਘ ਵਾਸੀ ਵਾੜਾ ਸ਼ੇਰ ਸਿੰਘ ਨਾਲ ਮੇਲ-ਮਿਲਾਪ ਹੋ ਗਿਆ। ਇਸ ਦਾ ਪਤਾ ਲੱਗਣ ’ਤੇ ਦੋਵਾਂ ਪਤੀ-ਪਤਨੀ ਵਿਚ ਕਲੇਸ਼ ਰਹਿਣ ਲੱਗ ਪਿਆ। ਇਸ ਦੌਰਾਨ ਲੋਕਾਂ ਨੇ ਸਮਝਾਉਣ ਤੋਂ ਬਾਅਦ ਅਮਨਦੀਪ ਕੌਰ ਨੇ ਬੁਟੀਕ ’ਤੇ ਜਾਣਾ ਬੰਦ ਕਰ ਦਿੱਤਾ ਤੇ ਘਰ ਵਿਚ ਹੀ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ।

ਕਰੀਬ ਤਿੰਨ ਮਹੀਨੇ ਪਹਿਲਾਂ ਅਮਨਦੀਪ ਕੌਰ ਨੇ ਅਮਰਕੋਟ ਵਿਖੇ ਬੁਟੀਕ ਦੀ ਦੁਕਾਨ ਪਾ ਕੇ ਕੰਮ ਸ਼ੁਰੂ ਕਰ ਲਿਆ, ਜਿਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਪਤੀ ਰਾਜਪਾਲ ਵੱਲੋਂ ਕਾਫੀ ਵਾਰ ਸਮਝਾਇਆ ਗਿਆ ਕਿ ਉਹ ਗੁਰਸੇਵਕ ਸਿੰਘ ਨਾਲ ਕੋਈ ਵੀ ਸਬੰਧ ਨਾ ਰੱਖੇ ਪ੍ਰੰਤੂ ਅਮਨਦੀਪ ਕੌਰ ਨੇ ਉਸ ਨਾਲ ਆਪਣਾ ਮਿਲਣਾ ਜਾਰੀ ਰੱਖਿਆ।

ਬੀਤੀ 10 ਫਰਵਰੀ ਨੂੰ ਅਮਨਦੀਪ ਕੌਰ ਆਪਣੇ ਪੁੱਤਰ ਗੁਰਮਿਲਾਪ ਸਿੰਘ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਧਾਰਮਿਕ ਸਥਾਨ ’ਤੇ ਜਾ ਪੁੱਜੀ, ਜਿੱਥੇ ਬੇਟੇ ਨੂੰ ਬਿਠਾ ਕੇ ਖੁਦ ਸੇਵਾ ਕਰਨ ਦੇ ਬਹਾਨੇ ਗੁਰਸੇਵਕ ਸਿੰਘ ਨਾਲ ਕਿਤੇ ਚਲੀ ਗਈ। ਇਸ ਦੌਰਾਨ ਬੇਟਾ ਗੁਰਮਿਲਾਪ ਸਿੰਘ ਰੋਣ ਲੱਗ ਪਿਆ, ਜਿਸ ਦੀ ਸੇਵਾਦਾਰਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਇਸ ਵੀਡੀਓ ਵਿਚ ਬੇਟੇ ਨੇ ਦੱਸਿਆ ਕਿ ਉਸ ਦੀ ਮੰਮੀ ਉਸ ਨੂੰ ਛੱਡ ਕੇ ਕਿਸੇ ਵਿਅਕਤੀ ਨਾਲ ਚਲੀ ਗਈ ਹੈ। 

ਇਹ ਵੀ ਪੜ੍ਹੋ- ਕਿਸਾਨੀ ਅੰਦੋਲਨ ਦਾ ਖ਼ੂਬ ਫਾਇਦਾ ਉਠਾ ਰਹੀਆਂ AirLine ਕੰਪਨੀਆਂ, ਤਿੰਨ ਗੁਣਾ ਕੀਮਤਾਂ 'ਤੇ ਵੇਚ ਰਹੀਆਂ ਟਿਕਟਾਂ

ਇਹ ਵੀਡੀਓ ਜਦੋਂ ਉਸ ਦੇ ਪਤੀ ਰਾਜਪਾਲ ਸਿੰਘ ਕੋਲ ਪੁੱਜੀ ਤਾਂ ਉਸ ਨੇ ਤੁਰੰਤ ਪਤਨੀ ਅਮਨਦੀਪ ਕੌਰ ਨੂੰ ਫੋਨ ਕੀਤਾ, ਜਿਸ ਵੱਲੋਂ ਜਵਾਬ ਦਿੱਤਾ ਗਿਆ ਕਿ ਉਹ ਆਪਣੇ ਸਹੁਰੇ ਨਹੀਂ, ਬਲਕਿ ਪੇਕੇ ਘਰ ਚਲੀ ਜਾਵੇਗੀ। ਇਸ ਗੱਲ ਨੂੰ ਸੁਣ ਕੇ ਉਸ ਦੇ ਭਰਾ ਰਾਜਪਾਲ ਸਿੰਘ ਨੇ ਆਪਣੀ ਪਤਨੀ ਤੇ ਉਸ ਦੇ ਦੋਸਤ ਗੁਰਸੇਵਕ ਸਿੰਘ ਤੋਂ ਤੰਗ ਆ ਕੇ ਕੋਈ ਜ਼ਹਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਸਬੰਧੀ ਥਾਣਾ ਵਲਟੋਹਾ ਦੀ ਮੁਖੀ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰ ਹਵਾਲੇ ਕਰ ਦਿੱਤੀ ਗਈ ਹੈ ਤੇ ਮ੍ਰਿਤਕ ਦੇ ਭਰਾ ਸਲਵਿੰਦਰ ਸਿੰਘ ਦੇ ਬਿਆਨਾਂ ਹੇਠ ਪਤਨੀ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਗੁਰਸੇਵਕ ਸਿੰਘ ਦੀ ਗ੍ਰਿਫਤਾਰੀ ਲਈ ਏ.ਐੱਸ.ਆਈ. ਪਰਮਜੀਤ ਸਿੰਘ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News