ਟਿੱਪਰ ਚਾਲਕ ਦੀ ਵੱਡੀ ਅਣਗਿਹਲੀ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਦਰਦਨਾਕ ਮੌਤ
Saturday, Feb 08, 2025 - 11:29 AM (IST)
ਬਟਾਲਾ(ਸਾਹਿਲ)- ਟਿੱਪਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਅਣਪਛਾਤੇ ਟਿੱਪਰ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਨੇ ਦੱਸਿਆ ਕਿ ਪਿਆਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਗੋਖੂਵਾਲ ਨੇ ਲਿਖਵਾਇਆ ਹੈ ਕਿ ਉਸਦਾ ਪਤੀ ਅਮਰੀਕ ਸਿੰਘ ਪੁੱਤਰ ਬੂਆ ਸਿੰਘ ਆਪਣੀ ਮੋਟਰਸਾਈਕਲ ਰੇਹੜੀ ’ਤੇ ਪਿੰਡ ਸ਼ਾਮਪੁਰਾ ਦੇ ਖੇਤਾਂ ਵਿਚੋਂ ਡੰਗਰਾਂ ਲਈ ਪੱਠੇ ਲੈਣ ਵਾਸਤੇ ਗਿਆ ਸੀ ਤੇ ਉਹ ਵੀ ਆਪਣੀ ਪਤੀ ਨਾਲ ਗਈ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਉਕਤ ਬਿਆਨਕਰਤਾ ਮਹਿਲਾ ਮੁਤਾਬਕ ਕਮਾਦ ਦੀ ਪੈਲੀ ਨਾਲ ਲੱਗਦੇ ਖੇਤ ਵਿਚੋਂ ਜੇ.ਸੀ.ਬੀ ਮਿੱਟੀ ਦੀ ਪੁਟਾਈ ਕਰਕੇ ਟਿੱਪਰ ਲੋਡ ਕਰ ਰਹੀ ਸੀ ਕਿ ਦੁਪਹਿਰ 1 ਵਜੇ ਮੇਰਾ ਪਤੀ ਅਮਰੀਕ ਸਿੰਘ ਮੋਟਰਸਾਈਕਲ ਰੇਹੜੀ ’ਤੇ ਸੜਕ ਵੱਲ ਚਲ ਪਿਆ ਅਤੇ ਮੈਂ ਉਸਦੇ ਪਿੱਛੇ-ਪਿੱਛੇ ਪੈਦਲ ਆ ਰਹੀ ਸੀ ਕਿ ਸਾਡੇ ਅੱਗੇ-ਅੱਗੇ ਮਿੱਟੀ ਨਾਲ ਲੋਡ ਕੀਤਾ ਟਿੱਪਰ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਜਿਸ ਨੂੰ ਡਰਾਈਵਰ ਨੇ ਸੜਕ ’ਤੇ ਰੋਕ ਲਿਆ ਤੇ ਏਨੇ ਨੂੰ ਉਸਦੇ ਪਤੀ ਅਮਰੀਕ ਸਿੰਘ ਨੇ ਵੀ ਆਪਣੀ ਮੋਟਰਸਾਈਕਲ ਰੇਹੜੀ ਟਿੱਪਰ ਪਿੱਛੇ ਰੋਕ ਲਈ ਤਾਂ ਇਸੇ ਦੌਰਾਨ ਟਿੱਪਰ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਤੇਜ਼ ਰਫਤਾਰ ਨਾਲ ਟਿੱਪਰ ਬੈਕ ਕਰਦਿਆਂ ਰੇਹੜੀ ’ਤੇ ਚੜ੍ਹਾ ਦਿੱਤਾ , ਜਿਸ ਨਾਲ ਉਸਦੇ ਪਤੀ ਦੀ ਟਿੱਪਰ ਹੇਠਾਂ ਆਉਣ ਨਾਲ ਮੌਤ ਹੋ ਗਈ, ਜਦਕਿ ਅਣਪਛਾਤਾ ਡਰਾਈਵਰ ਮੌਕੇ ਤੋਂ ਭੱਜ ਗਿਆ। ਏ.ਐੱਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਕਿਲਾ ਲਾਲ ਸਿੰਘ ਵਿਖੇ ਅਣਪਛਾਤੇ ਟਿੱਪਰ ਚਾਲਕ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8