ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ, ਮੋਟਰਸਾਈਕਲ ਚਾਲਕ ਗ੍ਰਿਫਤਾਰ
Thursday, Sep 26, 2024 - 05:52 PM (IST)
ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ)-ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਸ ਵੱਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ ਮੋਟਰਸਾਈਕਲ ਚਾਲਕ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਉਹ ਏ. ਐੱਸ. ਆਈ. ਇੰਦਰਜੀਤ ਸਿੰਘ ਤੇ ਪੁਲਸ ਪਾਰਟੀ ਸਮੇਤ ਅੱਡਾ ਹਰਚੋਵਾਲ ਤੋਂ ਪਿੰਡ ਔਲਖ ਵੱਲ ਨੂੰ ਗਸ਼ਤ ਕਰਦੇ ਹੋਏ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਵਿਚ ਜਾ ਰਹੇ ਸੀ ਅਤੇ ਜਦੋਂ ਅੱਡੇ ਤੋਂ ਥੋੜਾ ਅੱਗੇ ਪਹੁੰਚੇ ਤਾਂ ਸਾਹਮਣਿਓਂ ਸਪਲੈਂਡਰ ਮੋਟਰਸਾਈਕਲ ਨੰ.ਪੀ.ਬੀ.07ਬੀ.ਪੀ.4882 ’ਤੇ ਸਵਾਰ ਹੋ ਕੇ ਇਕ ਨੌਜਵਾਨ ਨੂੰ ਪਲਾਸਟਿਕ ਦਾ ਬੋਰਾ ਨਾਲ ਆਉਂਦੇ ਦੇਖ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਮੋਟਰਸਾਈਕਲ ਸਮੇਤ ਬੋਰਾ ਪੁਲਸ ਨੂੰ ਦੇਖ ਮੌਕੇ ’ਤੇ ਹੀ ਛੱਡ ਕੇ ਭੱਜ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਸ ਪਾਰਟੀ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਮ ਪਤਾ ਸੰਦੀਪ ਮਸੀਹ ਪੁੱਤਰ ਜਰਨੈਲ ਮਸੀਹ ਵਾਸੀ ਪਿੰਡ ਰਾਜੂ ਬੇਲਾ ਦੱਸਿਆ ਅਤੇ ਪੁੱਛਗਿਛ ਕਰਨ ’ਤੇ ਨੌਜਵਾਨ ਨੇ ਮੰਨਿਆ ਕਿ ਪਲਾਸਟਿਕ ਦੇ ਬੋਰੇ ਵਿਚ ਨਾਜਾਇਜ਼ ਸ਼ਰਾਬ ਦੇ ਪੈਕੇਟ ਹਨ, ਜੋ ਉਹ ਵੇਚਣ ਲਈ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੱਥਰੀ ਦੇ ਇਲਾਜ ਦੌਰਾਨ ਨੌਜਵਾਨ ਦੀ ਮੌਤ ! ਡਾਕਟਰਾਂ ਨੇ ਕਿਹਾ ਜਿਊਂਦਾ ਹੈ ਮੁੰਡਾ
ਥਾਣਾ ਮੁਖੀ ਨੇ ਆਖਿਆ ਕਿ ਬੋਰੇ ਦੀ ਤਲਾਸ਼ੀ ਲੈਣ ’ਤੇ 40 ਪੈਕੇਟ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜੋ ਕਿ ਇਕ ਪੇਕੇਟ ਵਿਚ 2 ਬੋਤਲਾਂ ਸਨ, ਜਿਸ ’ਤੇ ਕੁਲ 79 ਬੋਤਲਾਂ ਅਤੇ ਇਕ ਬੋਤਲ ਵੱਖਰੀ 570 ਮਿ. ਲੀ. ਦੀ ਮਿਲੀ, ਜਿਨ੍ਹਾਂ ਨੂੰ ਕਬਜ਼ੇ ਵਿਚ ਲਿਆ ਗਿਆ। ਉਕਤ ਪੁਲਸ ਅਫਸਰ ਮੁਤਾਬਕ ਬਰਾਮਦ ਕੀਤੀ ਗਈ ਨਾਜਾਇਜ਼ ਸ਼ਰਾਬ ਕੁਲ 59820 ਮਿ. ਲੀ. ਅਤੇ ਪਊਆ 180 ਮਿ. ਲੀ ਸੀ, ਜਿਸ ’ਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਪੁ ਲਸ ਮੁਲਾਜ਼ਮਾਂ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਲਿਆਂਦਾ, ਜਿਥੇ ਇਸ ਨੌਜਵਾਨ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਦਿਲਜੀਤ ਦੀ 'ਪੰਜਾਬ 95' ਮੁਸ਼ਕਿਲਾਂ 'ਚ ਘਿਰੀ , ਐੱਸ. ਜੀ. ਪੀ. ਸੀ ਨੇ ਜਤਾਇਆ ਇਤਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8