ਮਲਿਕਪੁਰ-ਸੁੰਦਰਚੱਕ ਮਾਰਗ ’ਤੇ ਟਰੱਕ ਤੇ ਕੈਂਟਰ ਵਿਚਾਲੇ ਜ਼ੋਰਦਾਰ ਟੱਕਰ, ਦੁਕਾਨਾਂ ਦੇ ਬਾਹਰ ਪਲਟਿਆ ਵਾਹਨ
Monday, Sep 14, 2026 - 01:11 PM (IST)
ਨਰੋਟ ਮੇਹਰਾ/ਪਠਾਨਕੋਟ (ਸ਼ਾਰਦਾ): ਮਲਿਕਪੁਰ-ਸੁੰਦਰਚੱਕ ਮਾਰਗ ’ਤੇ ਸਥਿਤ ਪਿੰਡ ਇੱਤੀ ਮੋੜ (12 ਨੰਬਰ ਮੋੜ) ਨੇੜੇ ਦੁਕਾਨਾਂ ਦੇ ਬਾਹਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਸੁੰਦਰਚੱਕ ਤੋਂ ਮਲਿਕਪੁਰ ਵੱਲ ਆ ਰਹੇ ਲੋਹੇ ਦੇ ਸਾਮਾਨ ਨਾਲ ਲੱਦੇ ਟਰੱਕ ਅਤੇ ਇਕ ਕੈਂਟਰ (ਛੋਟੇ ਟਰੱਕ) ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਲੋਹੇ ਦੀਆਂ ਛੜਾਂ ਅਤੇ ਭਾਰੀ ਸਾਮਾਨ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਦੁਕਾਨਾਂ ਦੇ ਬਿਲਕੁਲ ਬਾਹਰ ਸੜਕ ਕਿਨਾਰੇ ਪਲਟ ਗਿਆ।
ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ
ਇਸ ਮੌਕੇ ਮੌਜੂਦ ਰਾਹਗੀਰਾਂ ਅਨੁਸਾਰ ਹਾਦਸਾ ਬੇਹੱਦ ਖਤਰਨਾਕ ਸੀ। ਟੱਕਰ ਅਤੇ ਟਰੱਕ ਦੇ ਪਲਟਣ ਦੀ ਆਵਾਜ਼ ਸੁਣ ਕੇ ਆਸਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿਚੋਂ ਲੋਕ ਤੁਰੰਤ ਬਾਹਰ ਨਿਕਲ ਆਏ। ਰਾਹਗੀਰਾਂ ਨੇ ਦੱਸਿਆ ਕਿ ਇਨੇ ਵੱਡੇ ਹਾਦਸੇ ਦੇ ਬਾਵਜੂਦ ਟਰੱਕ ਚਾਲਕ ਅਤੇ ਉਸ ਦਾ ਸਹਾਇਕ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਹ ਵੀ ਪੜ੍ਹੋ-ਗੁਰਦਾਸਪੁਰ ਪੁਲਸ ਤੇ ਕੇਂਦਰੀ ਏਜੰਸੀ ਦੀ ਵੱਡੀ ਕਾਰਵਾਈ, ਸਰਹੱਦ ਪਾਰੋਂ ਹਥਿਆਰਾਂ ਦੀ ਵੱਡੀ ਖੇਪ ਸਣੇ 5 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
