‘ਸਿੰਗਲ ਯੂਜ਼’ ਪਲਾਸਟਿਕ ਦੀ ਵਰਤੋਂ ਤੇ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ
Friday, Oct 31, 2025 - 11:45 AM (IST)
 
            
            ਅੰਮ੍ਰਿਤਸਰ (ਰਮਨ)- ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਣਾਈ ਰੱਖਣ ਲਈ ਅਦਾਰਿਆਂ, ਦੁਕਾਨਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਗੰਦਗੀ ਫੈਲਾਉਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਖਿਲਾਫ ਕਾਰਵਾਈ ਜਾਰੀ ਰਹੀ ਅਤੇ ਨਿਗਮ ਦੀਆਂ ਵੱਖ-ਵੱਖ ਟੀਮਾਂ ਵਲੋਂ ਆਪਣੇ-ਆਪਣੇ ਜ਼ੋਨਾਂ ਅਧੀਨ ਇਲਾਕਿਆਂ ਵਿਚ ਦੁਕਾਨਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਇਸ ਸਬੰਧੀ ਚਿਤਾਵਨੀ ਦਿੱਤੀ ਗਈ ਅਤੇ ਕਈ ਥਾਂ ਚਲਾਨ ਨੋਟਿਸ ਵੀ ਦਿੱਤੇ ਗਏ। ਇਸ ਕਾਰਵਾਈ ਵਿਚ ਅਸਟੇਟ ਵਿਭਾਗ ਦੀ ਟੀਮ ਵੀ ਨਾਲ ਸ਼ਾਮਲ ਸੀ, ਜਿਸ ਦਾ ਮੁੱਖ ਮੰਤਵ ਪਹਿਲੀ ਅਤੇ ਦੂਜੀ ਚਿਤਾਵਨੀ ਤੋਂ ਬਾਅਦ ਡਿਫਾਲਟਰਾਂ ਖਿਲਾਫ ਵਿਭਾਗੀ ਸੰਯੁਕਤ ਕਾਰਵਾਈ ਕਰਨਾ ਹੈ ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਏ. ਐੱਮ. ਓ. ਐੱਚ. ਡਾ. ਰਮਾ ਦੇ ਦਿਸ਼ਾ ਨਿਰਦੇਸਾਂ ’ਤੇ ਪੱਛਮੀ ਜ਼ੋਨ ਦੇ ਛੇਹਰਟਾ ਰੋਡ ਵਿਖੇ ਸੈਨੇਟਰੀ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਬ੍ਰਹਮਦਾਸ ਦੀ ਟੀਮ ਵਲੋਂ ਦੁਕਾਨਦਾਰਾ ਅਤੇ ਰੇਹੜੀ ਫੜੀ ਵਾਲਿਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਪਣੀਆਂ ਦੁਕਾਨਾਂ ਅਤੇ ਰੇਹੜੀਆਂ ਦਾ ਕੂੜਾ ਡਸਟਬੀਨ ਲਗਾ ਕੇ ਉਨ੍ਹਾਂ ਵਿਚ ਸੁੱਟਣ ਲਈ ਸੁਝਾਅ ਦਿੱਤਾ ਗਿਆ ਅਤੇ ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਿਹਤ ਵਿਭਾਗ ਅਤੇ ਅਸਟੇਟ ਵਿਭਾਗ ਵਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਇਸੇ ਤਰ੍ਹਾਂ ਉਤਰੀ ਜ਼ੋਨ ਦੇ ਇਲਾਕੇ ਕੋਰਟ ਰੋਡ ਵਿਖੇ ਸਿਹਤ ਅਫਸਰ ਡਾ. ਯੋਗੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀ. ਐੱਸ. ਓ. ਮਲਕੀਤ ਸਿੰਘ, ਸੈਨੇਟਰੀ ਇੰਸਪੈਕਟਰ ਹਰਿੰਦਰਪਾਲ ਸਿੰਘ ਆਦਿ ਨੇ ਅਸਟੇਟ ਵਿਭਾਗ ਦੀ ਟੀਮ ਨਾਲ ਮਿਲ ਕੇ ਕੋਰਟ ਰੋਡ ’ਤੇ ਖੜੀਆਂ ਫਰੂਟ ਦੀ ਰੇਹੜੀਆਂ ਵਾਲਿਆਂ ਨੂੰ ਕਿਸੇ ਵੀ ਕਾਰਵਾਈ ਤੋਂ ਬਚਣ ਲਈ ਆਪਣਾ ਕੂੜਾ ਡਸਟਬੀਨ ਲਗਾ ਕੇ ਉਨ੍ਹਾਂ ਵਿਚ ਸੁੱਟਣ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਸੁਝਾਅ ਦਿੱਤੇ।
ਇਹ ਵੀ ਪੜ੍ਹੋ- ਪੰਜਾਬੀਓ ਪਹਿਲਾਂ ਕਰ ਲਓ ਕੰਮ, ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Powercut
ਸਿਹਤ ਅਫਸਰ ਡਾ. ਕਿਰਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਚੀਫ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ ਅਤੇ ਸੈਨੇਟਰੀ ਇੰਸਪੈਕਟਰ ਸੰਜੀਵ ਅਰੋੜਾ ਵਲੋਂ ਆਈ. ਡੀ. ਐੱਚ. ਮਾਰਕੀਟ ਵਿਖੇ ਦੁਕਾਨਦਾਰਾਂ ਨੂੰ ਆਪਣਾ ਕੂੜਾ ਡਸਟਬੀਨਾਂ ਵਿਚ ਸੁੱਟਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾਲ ਕਰਨ ਲਈ ਪਹਿਲੀ ਚਿਤਾਵਨੀ ਦਿੱਤੀ ਗਈ, ਕਿਉਂਕਿ 2 ਵਾਰ ਚਿਤਾਵਨੀ ਤੋਂ ਬਾਅਦ ਨਿਗਮ ਦੀਆਂ ਕਾਰਵਾਈਆਂ ਲਾਜ਼ਮੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            