ਸਿਹਤ ਵਿਭਾਗ ਨੇ ਡੇਂਗੂ ਸਬੰਧੀ 70 ਘਰਾਂ ''ਚ ਕੀਤੀ ਚੈਕਿੰਗ, ਲੋਕਾਂ ਨੂੰ ਕੀਤਾ ਜਾਗਰੂਕ
Sunday, Jul 21, 2024 - 03:58 PM (IST)
ਬਟਾਲਾ (ਬੇਰੀ)- ਸੀਨੀਅਰ ਮੈਡੀਕਲ ਅਫ਼ਸਰ ਕਾਦੀਆਂ ਰਾਜ ਮਸੀਹ ਦੀ ਅਗਵਾਈ ਵਿਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕਾਦੀਆਂ ਦੇ ਮੁਹੱਲਾ ਧਰਮਪੁਰਾ ਕਾਦੀਆਂ ਵਾਰਡ ਨੰ. 13 ਵਿਖੇ ਡਰਾਈ ਡੇ ਮਨਾਇਆ ਗਿਆ ਅਤੇ ਇਸ ਦੌਰਾਨ 70 ਘਰਾਂ ਵਿਚ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਣ ਦੇ ਉਪਾਅ ਦੱਸੇ ਗਏ।
ਇਹ ਵੀ ਪੜ੍ਹੋ- ਇੰਟਰਨੈੱਟ ਟੈਕਨਾਲੋਜੀ ਕਾਰਨ ਖ਼ਤਰੇ ਦੀ ਹੋਂਦ 'ਚ ਆ ਰਹੀ ਨੌਜਵਾਨ ਪੀੜ੍ਹੀ, ਕਿਤਾਬਾਂ ਤੇ ਲਿਖਤੀ ਸਮੱਗਰੀ ਤੋਂ ਹੋਈ ਦੂਰ
ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਕਾਰਾ ਸਾਮਾਨ ਛੱਤ ’ਤੇ ਸੁਟਣ ਦੀ ਬਜਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੂੰ ਦਿੱਤਾ ਜਾਵੇ।
ਇਹ ਵੀ ਪੜ੍ਹੋ- ਮਿਲਾਨ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ ਕਸਟਮ ਵਿਭਾਗ ਨੇ 49 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ
ਉਨ੍ਹਾਂ ਨੇ ਕਿਹਾ ਕੀ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ। ਡੇਂਗੂ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿਚ ਤੁਰੰਤ ਸਰਕਾਰੀ ਹਸਪਤਾਲ ਤੋਂ ਹੀ ਚੈੱਕਅਪ ਅਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਹੈਲਥ ਵਰਕਰ ਬਲਵਿੰਦਰ ਸਿੰਘ, ਸਤਪਾਲ ਸਿੰਘ, ਗੁਰਮੁਖ ਸਿੰਘ , ਲਖਬੀਰ ਸਿੰਘ , ਪੰਮਾ, ਰਵਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8