ਹਰਮਨ ਸਿੰਘ ਸੰਧੂ ਦੀ ਮੌਤ ਤੇ ਪਰਿਵਾਰ ਨਾਲ ਡੀ.ਸੀ ਸਭਰਵਾਲ ਸਮਤੇ ਹੋਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Sunday, Feb 23, 2020 - 10:55 PM (IST)

ਹਰਮਨ ਸਿੰਘ ਸੰਧੂ ਦੀ ਮੌਤ ਤੇ ਪਰਿਵਾਰ ਨਾਲ ਡੀ.ਸੀ ਸਭਰਵਾਲ ਸਮਤੇ ਹੋਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਤਰਨ ਤਾਰਨ (ਰਮਨ)- ਜ਼ਿਲਾ ਤਰਨ ਤਾਰਨ ਦੇ ਪਿੰਡ ਪਲਾਸੌਰ ਵਿਖੇ ਬੀਤੀ 8 ਫਰਵਰੀ ਨੂੰ ਨਗਰ ਕੀਰਤਨ ਦੌਰਾਨ ਹੋਏ ਇਕ ਬਲਾਸਟ 'ਚ ਬੀਤੇ ਕੱਲ ਇਕ ਹੋਰ ਨੌਜਵਾਨ ਹਰਮਨ ਸਿੰਘ ਸੰਧੂ ਦੀ ਮੌਤ ਹੋ ਗਈ ਸੀ ਜਿਸ ਦਾ ਬੀਤੀ ਦੇਰ ਰਾਤ ਨੂੰ ਅੰਤਮ ਸੱਸਕਾਰ ਕਰ ਦਿੱਤਾ ਗਿਆ।ਇਸ ਹਾਦਸੇ ਦੌਰਾਨ ਹਰਮਨ ਸਿੰਘ ਦੇ ਵੱਡੇ ਭਰਾ ਹਰਨੂਰ ਸਿੰਘ ਵੀ ਗੰਭੀਰ ਜਖਮੀ ਹੋ ਗਿਆ ਸੀ।
ਮ੍ਰਿਤਕ ਹਰਮਨ ਸਿੰਘ ਦੇ ਪਿਤਾ ਸੁਖਰਾਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਭੋਗ ਅਤੇ ਅੰਤਮ ਅਰਦਾਸ ਪਿੰਡ ਪਹੁਵਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮਿਤੀ 2 ਮਾਰਚ ਨੂੰ ਹੋਵੇਗਾ। ਉਧਰ ਮ੍ਰਿਤਕ ਹਰਮਨ ਸਿੰਘ ਦੇ ਪਿਤਾ ਸੁਖਰਾਜ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਸਾਂਸਦ ਜਸਬੀਰ ਸਿੰਘ ਡਿੰਪਾ, ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਪਰਦੀਪ ਸਭਰਵਾਲ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਹਰਨੂਰ ਸਿੰਘ ਸਮੇਤ ਬਾਕੀ ਜਖਮੀ ਬੱਚਿਆਂ ਦੀ ਸਿਹਤ ਯਾਬੀ ਦੀ ਅਰਦਾਸ ਕੀਤੀ।


author

Bharat Thapa

Content Editor

Related News