ਰਾਹੁਲ ਗਾਂਧੀ ਦੇ ਅੰਮ੍ਰਿਤਸਰ ਦੌਰੇ ''ਤੇ ਹਾਲ ਬਾਜ਼ਾਰ ਦੀ ਟ੍ਰੈਫ਼ਿਰ ਰਹੀ ਬੰਦ, ਦੁਕਾਨਦਾਰਾਂ ਦਾ ਹੋਇਆ ਭਾਰੀ ਨੁਕਸਾਨ

Tuesday, Oct 03, 2023 - 11:35 AM (IST)

ਰਾਹੁਲ ਗਾਂਧੀ ਦੇ ਅੰਮ੍ਰਿਤਸਰ ਦੌਰੇ ''ਤੇ ਹਾਲ ਬਾਜ਼ਾਰ ਦੀ ਟ੍ਰੈਫ਼ਿਰ ਰਹੀ ਬੰਦ, ਦੁਕਾਨਦਾਰਾਂ ਦਾ ਹੋਇਆ ਭਾਰੀ ਨੁਕਸਾਨ

ਅੰਮ੍ਰਿਤਸਰ (ਕਮਲ)- ਕਾਂਗਰਸ ਆਗੂ ਰਾਹੁਲ ਗਾਂਧੀ ਗੁਰੂ ਨਗਰੀ ਦੇ ਨਿੱਜੀ ਦੌਰੇ ’ਤੇ ਹਨ। ਉਨ੍ਹਾਂ ਕਿਸੇ ਵੀ ਕਾਂਗਰਸੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੈੱਸ ਤੋਂ ਦੂਰੀ ਬਣਾਈ ਰੱਖੀ। ਰਾਹੁਲ ਗਾਂਧੀ ਦੀ ਫੇਰੀ ਦੌਰਾਨ ਹਾਲ ਬਾਜ਼ਾਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਛੁੱਟੀ ਦਾ ਮਾਹੌਲ ਹੋਵੇ। ਪੁਲਸ ਨੇ ਹਾਲ ਬਾਜ਼ਾਰ ਵਿਚ ਟ੍ਰੈਫ਼ਿਕ ਬੰਦ ਕਰ ਦਿੱਤੀ, ਜਿਸ ਕਾਰਨ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ 9 ਸਾਲਾ ਕਰਾਟੇ ਖਿਡਾਰੀ ਨੇ ਵਿਦੇਸ਼ 'ਚ ਮਾਰੀਆਂ ਵੱਡੀਆਂ ਮਲ੍ਹਾਂ, ਦਾਦਾ-ਦਾਦੀ ਨੇ ਨੱਚ-ਨੱਚ ਪੁੱਟੀ ਧਰਤੀ

ਦੱਸਣਯੋਗ ਕਿ ਇਸ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ 15 ਤੋਂ 20 ਲੋਕਾਂ ਨੂੰ ਮਿਲਣ ਅਤੇ ਸਵਾਗਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚੀ ਭੇਜੀ ਗਈ ਸੀ ਪਰ ਰਾਹੁਲ ਗਾਂਧੀ ਨੇ ਇਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਦਿੱਤਾ ਸੀ, ਜਿਸ ਕਾਰਨ ਕਿਸੇ ਵੀ ਆਗੂ ਨੂੰ ਰਾਹੁਲ ਗਾਂਧੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਨਿੱਜੀ ਦੌਰਾ ਦੌਰਾਨ ਕੋਈ ਸਿਆਸੀ ਪ੍ਰੋਗਰਾਮ ਜਾਂ ਮੀਟਿੰਗ ਨਹੀਂ ਕੀਤੀ ਗਈ। ਕਾਂਗਰਸ ਆਗੂ ਰਾਹੁਲ ਗਾਂਧੀ ਪਰਿਕਰਮਾ ਵਿਚ ਸ਼ਰਧਾਲੂਆਂ ਨੂੰ ਜਲ ਵਰਤਾਉਣ ਦੀ ਸੇਵਾ ਕਰਦੇ ਨਜ਼ਰ ਆਏ। ਉਹ ਕਾਫ਼ੀ ਸਮਾਂ ਹਰਿਮੰਦਰ ਸਾਹਿਬ ਵਿਚ ਰਹੇ। ਇਸ ਤੋਂ ਬਾਅਦ ਉਹ ਹੋਟਲ ਵਾਪਸ ਆ ਗਏ। ਉਹ ਹਾਲ ਬਾਜ਼ਾਰ ਹੋਟਲ ਰਮਾਡਾ ਵਿਚ ਰੁੱਕੇ ਹਨ, ਜਿਸ ਕਾਰਨ ਪੁਲਸ ਫੋਰਸ ਦੀ ਟੁਕੜੀ ਉਥੇ ਮੌਜੂਦ ਰਹੀ।

ਹਾਲ ਬਾਜ਼ਾਰ ’ਚ ਛੁੱਟੀ ਵਰਗਾ ਰਿਹਾ ਮਾਹੌਲ

ਰਾਹੁਲ ਗਾਂਧੀ ਦੀ ਫੇਰੀ ਦੌਰਾਨ ਹਾਲ ਬਾਜ਼ਾਰ ਵਿਚ ਛੁੱਟੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਪੁਲਸ ਨੇ ਹਾਲ ਬਾਜ਼ਾਰ ਦੀ ਟ੍ਰੈਫ਼ਿਕ ਬੰਦ ਕਰ ਦਿੱਤੀ, ਜਿਸ ਕਾਰਨ ਅੱਜ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਕਿਸੇ ਹੋਰ ਥਾਂ ਰੁਕਣ ਦੇ ਪ੍ਰਬੰਧ ਕੀਤੇ ਗਏ ਸਨ ਪਰ ਸੁਰੱਖਿਆ ਕਾਰਨਾਂ ਕਰ ਕੇ ਇਸ ਨੂੰ ਰੱਦ ਕਰਨਾ ਪਿਆ ਸੀ।

ਇਹ ਵੀ ਪੜ੍ਹੋ- ਅਜਨਾਲਾ ਦੇ ਸਕੂਲ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਪੁਲਸ ਨੇ ਇੰਝ ਸਵਾਰੀ ਭੁਗਤ

‘ਭਾਰਤ ਜੋੜੋ’ ਯਾਤਰਾ ਦੌਰਾਨ ਵੀ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਹੋਏ ਸੀ ਨਤਮਸਤਕ

 ਇਸ ਤੋਂ ਪਹਿਲਾਂ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਰਾਹੁਲ ਗਾਂਧੀ ਦੇ ਨਾਲ ਸਨ। ਔਜਲਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਇਹ ਇਕ ਦਿਨ ਦੀ ਫੇਰੀ ਸੀ ਪਰ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਕਰਨ ਦਾ ਅਹਿਸਾਸ ਹੋਇਆ ਅਤੇ ਅਗਲੇ ਦਿਨ ਵੀ ਰਾਹੁਲ ਗਾਂਧੀ ਰਾਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਦੀ ਸੇਵਾ 'ਚ ਹਾਜ਼ਰ ਹੋ ਸਕਦੇ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ।

ਇਹ ਵੀ ਪੜ੍ਹੋ-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News