ਗੁਰਦੁਆਰਾ ਸਾਹਿਬ ਦੇ ਕੈਸ਼ੀਅਰ ਘਰ ਚੋਰ ਨੇ 1 ਲੱਖ ਤੋਂ ਵੱਧ ਨਕਦੀ ਸਣੇ ਸੋਨੇ ਦੇ ਗਹਿਣੇ ਕੀਤੇ ਚੋਰੀ

Thursday, Aug 08, 2024 - 12:52 PM (IST)

ਗੁਰਦੁਆਰਾ ਸਾਹਿਬ ਦੇ ਕੈਸ਼ੀਅਰ ਘਰ ਚੋਰ ਨੇ 1 ਲੱਖ ਤੋਂ ਵੱਧ ਨਕਦੀ ਸਣੇ ਸੋਨੇ ਦੇ ਗਹਿਣੇ ਕੀਤੇ ਚੋਰੀ

ਗੁਰਦਾਪਸੁਰ (ਵਿਨੋਦ)-ਥਾਣਾ ਸਦਰ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਭਾਗੋਕਾਵਾ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਕੈਸ਼ੀਅਰ ਦੇ ਘਰੋਂ ਚੋਰ 1ਲੱਖ 50ਹਜ਼ਾਰ ਰੁਪਏ ਦੀ ਨਗਦੀ ਅਤੇ 12 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਪੁਲਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ

ਇਸ ਸਬੰਧੀ ਏ. ਐੱਸ. ਆਈ. ਤਿਲਕ ਰਾਜ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਗੋਕਾਵਾਂ ਥਾਣਾ ਸਦਰ ਗੁਰਦਾਸਪੁਰ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੌਜੂਦਾ ਕਮੇਟੀ ਦਾ ਕੈਸ਼ੀਅਰ ਹੈ। ਬੀਤੇ ਦਿਨੀਂ ਉਹ ਪਰਿਵਾਰ ਸਮੇਤ ਰਾਤ ਦਾ ਖਾਣਾ ਖਾ ਕੇ ਸੌਂ ਗਿਆ । ਜਦ ਸਵੇਰੇ ਉੱਠ ਕੇ ਵੇਖਿਆ ਤਾਂ ਜਾਲੀ ਵਾਲੇ ਦਰਵਾਜ਼ੇ ਦੀ ਜਾਲੀ ਟੁੱਟੀ ਹੋਈ ਸੀ ਅਤੇ ਸਟੋਰ ਵਿਚ ਰੱਖੀ ਅਲਮਾਰੀ ਵਿਚੋਂ 1ਲੱਖ 50ਹਜ਼ਾਰ ਰੁਪਏ ਦੀ ਨਕਦੀ, 12 ਤੋਲੇ ਸੋਨੇ ਦੇ ਗਹਿਣੇ ਕੋਈ ਅਣਪਛਾਤਾ ਵਿਅਕਤੀ ਕਮਰੇ ਦੀ ਪਿੱਛਲੀ ਗਰਿੱਲ ਤੋੜ ਕੇ ਚੋਰੀ ਕਰਕੇ ਲੈ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕਸ਼ਮੀਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ  ਗਈ ਹੈ।

ਇਹ ਵੀ ਪੜ੍ਹੋ-ਦੋਸਤ ਨਾਲ ਘਰੋਂ ਗਏ ਨਾਬਾਲਗ ਦੀ ਸ਼ੱਕੀ ਹਾਲਾਤ ’ਚ ਮੌਤ, ਪਿਓ ਨੇ ਜਤਾਇਆ ਕਤਲ ਦਾ ਖ਼ਦਸ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News