ਲੇਬਨਾਨ ਤੋਂ ਵਤਨ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਦੁਬਈ ਏਅਰਪੋਰਟ ਤੋਂ ਭੇਤਭਰੀ ਹਾਲਤ ’ਚ ਲਾਪਤਾ

Sunday, Aug 09, 2026 - 01:38 PM (IST)

ਲੇਬਨਾਨ ਤੋਂ ਵਤਨ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਦੁਬਈ ਏਅਰਪੋਰਟ ਤੋਂ ਭੇਤਭਰੀ ਹਾਲਤ ’ਚ ਲਾਪਤਾ

ਗੁਰਦਾਸਪੁਰ (ਹਰਮਨ, ਵਿਨੋਦ)- ਰੋਜ਼ੀ-ਰੋਟੀ ਦੀ ਭਾਲ ਵਿੱਚ ਕਰੀਬ 12 ਸਾਲ ਪਹਿਲਾਂ ਸੱਤ ਸਮੁੰਦਰ ਪਾਰ ਗਏ ਪੁੱਤਰ ਦੀ ਘਰ ਵਾਪਸੀ ਦੀ ਉਡੀਕ ਕਰ ਰਹੇ ਪੁਰਾਣਾ ਸ਼ਾਲਾ ਦੇ ਇੱਕ ਗਰੀਬ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਚਿੰਤਾ ਅਤੇ ਬੇਚੈਨੀ ਵਿੱਚ ਬਦਲ ਗਈਆਂ, ਜਦੋਂ ਲੇਬਨਾਨ ਤੋਂ ਦੁਬਈ ਰਾਹੀਂ ਭਾਰਤ ਪਰਤ ਰਿਹਾ ਉਨ੍ਹਾਂ ਦਾ 35 ਸਾਲਾ ਪੁੱਤਰ ਭੁਪਿੰਦਰ ਸਿੰਘ ਦੁਬਈ ਏਅਰਪੋਰਟ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ। ਚਿੰਤਾ ਹੋਰ ਵੀ ਵੱਧ ਗਈ ਹੈ ਕਿਉਂਕਿ ਹਾਦਸੇ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਦੱਸਿਆ ਜਾ ਰਿਹਾ ਹੈ ਅਤੇ ਪਰਿਵਾਰ ਮੁਤਾਬਕ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਹੈ।

ਇਹ ਵੀ ਪੜ੍ਹੋ-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਾਣੋ 12 ਅਗਸਤ ਤੱਕ ਦੀ ਅਪਡੇਟ

ਲਾਪਤਾ ਨੌਜਵਾਨ ਦੀ ਭੈਣ ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 35 ਸਾਲਾ ਭਰਾ ਭੁਪਿੰਦਰ ਸਿੰਘ ਕਰੀਬ 12 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਲੇਬਨਾਨ ਗਿਆ ਸੀ, ਜਿੱਥੇ ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਕੰਮ ਦੌਰਾਨ ਇੱਕ ਹਾਦਸਾ ਵਾਪਰਨ ਕਾਰਨ ਉਸ ਦੀ ਲੱਤ ਟੁੱਟ ਗਈ, ਜਿਸ ਤੋਂ ਬਾਅਦ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਭੁਪਿੰਦਰ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ।

ਇਹ ਵੀ ਪੜ੍ਹੋ- 'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...

ਮਨਦੀਪ ਕੌਰ ਨੇ ਦੱਸਿਆ ਕਿ ਅਜਿਹੀ ਹਾਲਤ ਵਿੱਚ ਕੰਪਨੀ ਵੱਲੋਂ ਉਸ ਦੀ ਸਾਂਭ-ਸੰਭਾਲ ਕਰਨ ਦੀ ਬਜਾਏ ਉਸ ਨੂੰ ਵ੍ਹੀਲਚੇਅਰ ਦੇ ਸਹਾਰੇ ਲੇਬਨਾਨ ਏਅਰਪੋਰਟ ਤੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ। ਪਰਿਵਾਰ ਮੁਤਾਬਕ ਭੁਪਿੰਦਰ 6 ਅਗਸਤ ਨੂੰ ਰਾਤ ਕਰੀਬ 11 ਵਜੇ ਲੇਬਨਾਨ ਤੋਂ ਰਵਾਨਾ ਹੋਇਆ ਸੀ ਅਤੇ ਉਸ ਨੇ ਦੁਬਈ ਰਾਹੀਂ ਭਾਰਤ ਪਹੁੰਚਣਾ ਸੀ। ਪਰਿਵਾਰ ਨੇ ਦੱਸਿਆ ਕਿ ਦੁਬਈ ਏਅਰਪੋਰਟ ’ਤੇ ਭੁਪਿੰਦਰ ਦੀ ਕਰੀਬ 7 ਘੰਟਿਆਂ ਦੀ ਸਟੇਅ ਸੀ। ਇਸ ਦੌਰਾਨ ਉਸ ਦਾ ਇੱਕ-ਦੋ ਵਾਰ ਪਰਿਵਾਰ ਨਾਲ ਫੋਨ ’ਤੇ ਸੰਪਰਕ ਵੀ ਹੋਇਆ। ਗੱਲਬਾਤ ਦੌਰਾਨ ਭੁਪਿੰਦਰ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਦਾ ਪਾਸਪੋਰਟ ਗੁੰਮ ਹੋ ਗਿਆ ਹੈ। ਇਸ ਤੋਂ ਬਾਅਦ ਅਚਾਨਕ ਉਸ ਨਾਲ ਸੰਪਰਕ ਟੁੱਟ ਗਿਆ ਅਤੇ ਹੁਣ ਤੱਕ ਪਰਿਵਾਰ ਦੀ ਉਸ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ।

ਇਹ ਵੀ ਪੜ੍ਹੋ- ਡਲਹੌਜ਼ੀ ਦੇ ਰਾਹ 'ਚ ਪੰਜਾਬ ਦੇ 6 ਮੁੰਡਿਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ

ਮਾਮਲਾ ਉਸ ਵੇਲੇ ਹੋਰ ਵੀ ਚਿੰਤਾਜਨਕ ਬਣ ਗਿਆ, ਜਦੋਂ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਫੋਨ ਆਇਆ ਕਿ ਭੁਪਿੰਦਰ ਦਾ ਬੈਗ ਅਤੇ ਹੋਰ ਸਾਮਾਨ ਦਿੱਲੀ ਏਅਰਪੋਰਟ ਪਹੁੰਚ ਗਿਆ ਹੈ, ਜਿਸ ਨੂੰ ਪਰਿਵਾਰ ਆ ਕੇ ਲੈ ਸਕਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੌਜਵਾਨ ਦਾ ਸਾਮਾਨ ਦਿੱਲੀ ਪਹੁੰਚ ਗਿਆ, ਉਸ ਭੁਪਿੰਦਰ ਸਿੰਘ ਦਾ ਖੁਦ ਅਜੇ ਤੱਕ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News