ਗੁਰਦਾਸਪੁਰ ਪੁਲਸ ਵੱਲੋਂ ਇਰਾਦਾ ਕਤਲ ਤੇ ਲੁੱਟਾਂ-ਖੋਹਾਂ ''ਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ

Sunday, Mar 23, 2025 - 03:20 PM (IST)

ਗੁਰਦਾਸਪੁਰ ਪੁਲਸ ਵੱਲੋਂ ਇਰਾਦਾ ਕਤਲ ਤੇ ਲੁੱਟਾਂ-ਖੋਹਾਂ ''ਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ

ਗੁਰਦਾਸਪੁਰ(ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇਰਾਦਾ ਕਤਲ ਤੇ ਲੁੱਟਖੋਹਾਂ ’ਚ ਲੋੜੀਂਦੇ ਇਕ ਨੌਜਵਾਨ ਦੋਸ਼ੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾਂ ਪ੍ਰਾਪਤ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐੱਸ.ਐੱਸ.ਪੀ ਆਦਿੱਤਿਆ ਨੇ ਦੱਸਿਆ ਹੈ ਕਿ ਬੀਤੀ 17 ਮਾਰਚ 2025 ਨੂੰ ਸਠਿਆਲੀ ਪੁੱਲ ਨੇੜੇ ਪੰਜਾਬ ਇਲੈਕਟਰੋ ਵਰਲਡ ਦੇ ਸੋਰੂਮ ਦੇ ਮਾਲਕ ਨੂੰ ਗੋਲੀ ਚਲਾ ਕੇ ਜ਼ਖਮੀ ਕਰਨ ਵਾਲੇ ਇੱਕ ਦੋਸ਼ੀ ਨੂੰ ਗੁਰਦਾਸਪੁਰ ਪੁਲਸ ਵੱਲੋਂ ਕਾਬੂ ਕੀਤਾ ਗਿਆ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਸਾਹਿਬ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੁੱਟਰ ਕਲਾਂ ਅਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਵਜੋਂ ਹੋਈ ਸੀ ਅਤੇ ਉਕਤਾਂ ਦੇ ਖਿਲਾਫ ਮੁਕੱਦਮਾ ਨੰਬਰ 15, ਮਿਤੀ 18.03.2025 ਜੁਰਮ 333, 109, 3(5) ਭਂਸ਼ 25-54-59 ਅਸਲਾ ਐਕਟ ਥਾਣਾ ਕਾਹਨੂੰਵਾਨ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮਿਆਂ ਦੀ ਤਫਤੀਸ਼ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਰਾਹੀਂ ਕਰਵਾਈ ਗਈ। ਜੋ ਦੋਸ਼ੀ ਸਾਹਿਬ ਸਿੰਘ ਨੂੰ ਮਿਤੀ 18.03.2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਦੌਰਾਨ ਵਰਤਿਆ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 01 ਖਿਡੌਨਾ ਪਿਸਟਲ ਵੀ ਬ੍ਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ-  ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ

ਐੱਸ.ਐੱਸ.ਪੀ. ਆਦਿੱਤਿਆ ਨੇ ਦੱਸਿਆ ਕਿ ਦੌਰਾਨੇ ਪੁੱਛ-ਗਿੱਛ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਸਾਥੀ ਬਲਦੇਵ ਸਿੰਘ ਵੱਲੋਂ ਫਰੈਡਜ਼ ਪੈਟਰੋਲ ਪੰਪ, ਘੁਮਾਣ ਤੋਂ 14400/- ਰੁਪਏ, ਹਰਕ੍ਰਿਸ਼ਨ ਪੈਟਰੋਲ ਪੰਪ, ਸਠਿਆਲੀ ਤੋਂ 3600/- ਰੁਪਏ ਅਤੇ ਇੱਕ ਮੋਬਾਇਲ ਫੋਨ ਅਤੇ ਕਸਬਾ ਮਹਿਤਾ ਵਿਖੇ ਇੱਕ ਵਿਅਕਤੀ ਦਾ ਦਾਤਰ ਮਾਰ ਕੇ ਬੈਗ ਖੋਹ ਕੀਤਾ ਸੀ, ਜਿਸ ਵਿੱਚ 12000/- ਰੁਪਏ, 01 ਪਿਸਟਲ 32 ਬੋਰ, 02 ਮੈਗਜੀਨ, 12 ਰੋਂਦ ਜਿੰਦਾ, 01 ਮੋਬਾਇਲ ’ਤੇ ਹੋਰ ਕਾਗਜ਼ਾਤ ਸਨ। ਇਸ ਤੋਂ ਇਲਾਵਾ ਉਕਤ ਦੋਸ਼ੀਆਂ ਵੱਲੋਂ ਮਿਤੀ 16.03.2025 ਨੂੰ ਪੈਟਰੋਲ ਪੰਪ, ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ ਕੀਤੀ ਗਈ, ਜਿੱਥੇ ਉਕਤਾਂ ਨੇ ਪੈਟਰੋਲ 02 ਕਰਿੰਦੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਕਰ ਦਿੱਤਾ, ਜਿੰਨਾਂ ਵਿੱਚੋਂ ਇੱਕ ਕਰਿੰਦੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।  ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਦੂਸਰੇ ਦੋਸ਼ੀ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News