ਗੁਰਦਾਸਪੁਰ ਪੁਲਸ ਨੂੰ ਮਿਲੀ ਸਫ਼ਲਤਾ, ਪਿਸਤੌਲ ਤੇ 12 ਜ਼ਿੰਦਾ ਕਾਰਤੂਸ ਸਮੇਤ 1 ਕਾਬੂ

Friday, Oct 27, 2023 - 12:44 PM (IST)

ਗੁਰਦਾਸਪੁਰ ਪੁਲਸ ਨੂੰ ਮਿਲੀ ਸਫ਼ਲਤਾ, ਪਿਸਤੌਲ ਤੇ 12 ਜ਼ਿੰਦਾ ਕਾਰਤੂਸ ਸਮੇਤ 1 ਕਾਬੂ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਸਦਰ ਪੁਲਸ ਨੇ ਕਾਰ ’ਚ ਸਵਾਰ ਤਿੰਨਾਂ 'ਚੋਂ ਇਕ ਦੋਸ਼ੀ ਨੂੰ ਪਿਸਤੌਲ, ਮੈਗਜ਼ੀਨ ਤੇ 12 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਕਾਰ ’ਚ ਸਵਾਰ ਦੋ ਮੁਲਜ਼ਮ ਭੱਜਣ ’ਚ ਸਫ਼ਲ ਰਹੇ। ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਬੱਬਰੀ ਬਾਈਪਾਸ ’ਤੇ ਨਾਕਾਬੰਦੀ ਕਰ ਰੱਖੀ ਸੀ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ- ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨਵਰ ਨਿਸਾ ਜਹਾਨੋਂ ਰੁਖ਼ਸਤ

ਇਸ ਦੌਰਾਨ ਬਟਾਲਾ ਸਾਈਡ ਤੋਂ ਇਕ ਕਾਰ ਆਈ-20 ਆਉਂਦੀ ਦਿਖਾਈ ਦਿੱਤੀ, ਜਿਸ ਦੀ ਨੰਬਰ ਪਲੇਟ ’ਤੇ ਅਜੀਬ ਅਜਿਹਾ ਨੰਬਰ ਐੱਮ. ਏ. ਐੱਲ. ਬੀ. ਐੱਚ. 512 ਐੱਲ. ਪੀ. ਐੱਮ. 232408 ਲਿਖਿਆ ਸੀ। ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਨੂੰ ਵਾਪਸ ਮੋੜ ਕੇ ਭੱਜਣ ਦੀ ਕੌਸ਼ਿਸ ਕੀਤੀ ਪਰ ਸਫ਼ਲਤਾਂ ਨਹੀਂ ਮਿਲੀ ਪਰ ਉਸ ਦੇ ਬਾਵਜੂਦ ਕਾਰ ਚਾਲਕ ਅਤੇ ਕਾਰ ਦੀ ਪਿਛਲੀਂ ਸੀਟ ’ਤੇ ਬੈਠਾ ਦੋਸ਼ੀ ਭੱਜਣ ’ਚ ਸਫ਼ਲ ਹੋ ਗਿਆ।

ਇਹ ਵੀ ਪੜ੍ਹੋ- ਵਿਆਹ 'ਚ ਜ਼ਬਰਦਸਤ ਹੰਗਾਮਾ, 400 ਪਲੇਟਾਂ ਦੀ ਕਰਵਾਈ ਸੀ ਬੁਕਿੰਗ ਪਰ ਭੁੱਖੇ ਮੁੜੇ ਬਰਾਤੀ,ਜਾਣੋ ਪੂਰਾ ਮਾਮਲਾ

ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਸੀਟ ’ਤੇ ਬੈਠੇ ਦੋਸ਼ੀ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਕਰਨਬੀਰ ਲਾਲ ਪੁੱਤਰ ਅਜੀਤ ਲਾਲ ਵਾਸੀ ਪਿੰਡ ਮੱਲੂ-ਦੁਆਰਾ ਦੱਸਿਆ। ਉਸ ਦੀ ਤਾਲਾਸ਼ੀ ਲੈਣ ’ਤੇ ਉਸ ਦੀ ਜੇਬ ਤੋਂ ਇਕ ਪਿਸਤੌਲ 32 ਬੋਰ, ਇਕ ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਹੋਏ। ਬਰਾਮਦ ਪਿਸਤੌਲ ਸਬੰਧੀ ਦੋਸ਼ੀ ਕੋਈ ਲਾਇਸੈਂਸ ਆਦਿ ਨਹੀਂ ਦਿਖਾ ਸਕਿਆ। ਪੁੱਛਗਿਛ ਕਰਨ ’ਤੇ ਦੋਸ਼ੀ ਕਰਨਬੀਰ ਨੇ ਦੱਸਿਆ ਕਿ ਭੱਜਣ ਵਿਚ ਸਫਲ ਹੋਣ ਵਾਲੇ ਸਚਿਨ ਪੁੱਤਰ ਦਿਲਬਾਗ ਅਤੇ ਅਬੀ ਪੁੱਤਰ ਰਾਕੇਸ਼ ਕੁਮਾਰ ਵਾਸੀ ਬਹਿਰਾਮਪੁਰ ਸੀ ਅਤੇ ਉਹ ਦੋਵੇਂ ਉਸ ਦੀ ਮਾਸੀ ਦੇ ਲੜਕੇ ਹਨ। ਬਰਾਮਦ ਪਿਸਤੌਲ ਸਬੰਧੀ ਮੁਲਜ਼ਮ ਨੇ ਦੱਸਿਆ ਕਿ ਇਹ ਪਿਸਤੌਲ ਉਸ ਨੂੰ ਅਬੀ ਨੇ ਦਿੱਤਾ ਹੈ।

ਇਹ ਵੀ ਪੜ੍ਹੋ- ਗਾਹਕ ਨੂੰ ਜ਼ਿੰਦਾ ਸੁੰਡੀਆਂ ਵਾਲਾ ਪਿੱਜ਼ਾ ਪਰੋਸਣ ਵਾਲੇ ਰੈਸਟੋਰੈਂਟ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਕਰਨ ਬੀਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਹੋਰ ਦੋਵਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਨਬੀਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News