ਵੀ.ਕੇ. ਜੰਜਵਾ ਅਤੇ ਡਾ. ਕਾਹਲੋਂ ਵਲੋਂ ਬਰਡ ਫਲੂ ਦੀ ਰੋਕਥਾਮ ਦੀਆਂ ਤਿਆਰੀਆਂ ਦੀ ਸਮੀਖਿਆ

01/12/2021 3:03:56 PM

ਗੁਰਦਾਸਪੁਰ (ਹਰਮਨ) : ਅੱਜ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ. ਕੇ. ਜੰਜਵਾ ਅਤੇ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀਆਂ ਹਦਾਇਤਾਂ ’ਤੇ ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਵਿਖੇ ਪੁੱਜ ਕੇ ਬਰਡ ਫਲੂ ਬਿਮਾਰੀ ਦੀ ਰੋਕਥਾਮ ਲਈ ਇਨ੍ਹਾਂ ਜ਼ਿਲਿ੍ਹਆਂ ਦੇ ਡਿਪਟੀ ਡਾਇਰੈਕਟਰਾਂ ਨੋਡਲ ਅਫ਼ਸਰਾਂ ਅਤੇ ਰੈਪਿਡ ਰਿਸਪਾਊਂਸ ਟੀਮਾਂ ਦੇ ਮੁਖੀਆ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ ਅਤੇ ਇਨ੍ਹਾਂ ਟੀਮਾਂ ਦੇ ਮੁਖੀਆਂ ਨੂੰ ਬਰਡ ਫਲੂ ਬਿਮਾਰੀ ਦੀ ਰੋਕਥਾਮ ਲਈ ਹਦਾਇਤਾਂ ਜਾਰੀ ਕੀਤੀਆ। ਵਧੀਕ ਮੁੱਖ ਸਕੱਤਰ ਵੀ. ਕੇ. ਜੰਜਵਾ ਅਤੇ ਡਾਕਟਰ ਕਾਹਲੋਂ ਨੇ ਕਿਹਾ ਕਿ ਪੰਜਾਬ ’ਚ ਅਜੇ ਤੱਕ ‘ਬਰਡ ਫਲੂ’ ਦਾ ਕੋਈ ਵੀ ਕੇਸ ਨਹੀਂ ਪਾਇਆ ਗਿਆ ਹੈ। ਇਸ ਲਈ ਪੋਲਟਰੀ ਫ਼ਾਰਮਰਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।

ਇਹ ਵੀ ਪੜ੍ਹੋ : ਕੀ ਇਨਸਾਨਾਂ ’ਚ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਬਰਡ ਫਲੂ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਪੋਲਟਰੀ ਫ਼ਾਰਮਰਾਂ ਨੂੰ ਪੋਲਟਰੀ ਫਾਰਮਾਂ ’ਚ ਸਾਫ਼-ਸਫ਼ਾਈ ਰੱਖਣ ਲਈ ਜ਼ੋਰ ਪਾਇਆ ਅਤੇ ਕਿਹਾ ਕਿ ਸਾਫ਼-ਸਫ਼ਾਈ ਰੱਖਣ ਨਾਲ ਵੀ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਫ਼ਾਜ਼ਿਲਕਾ ’ਚ ਚੱਲ ਰਹੇ ਸਾਹੀਵਾਲ ਪ੍ਰਾਜੈਕਟ ਦੇ ਕੰਮਾਂ ਬਾਰੇ ਵੈਟਰਨਰੀ ਅਫ਼ਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਕੋਲੋਂ ਵਿਸਥਾਰ ਪੂਰਵਕ ਜਾਣਕਾਰੀ ਲਈ ਅਤੇ ਇਸ ਪ੍ਰਾਜੈਕਟ ’ਚ ਕੰਮ ਕਰ ਰਹੇ ਵੈਟਰਨਰੀ ਅਫ਼ਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਨੂੰ ਜੰਜਵਾ ਤੇ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਵਿਭਾਗ ਵਲੋਂ ਮੋਬਾਇਲ ਫ਼ੋਨ ਵੀ ਵੰਡੇ ਗਏ ਤਾਂ ਕਿ ਇਸ ਪ੍ਰਾਜੈਕਟ ਦਾ ਕੰਮਕਾਰ ਹੋਰ ਵੀ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਡਾਇਰੈਕਟਰ ਡੇਅਰੀ ਸਰਦਾਰ ਕਰਨੈਲ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ : 10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ, 87 ਦੀ ਜਾਂਚ ਕਰੇਗੀ ਸਟੇਟ ਹੈਲਥ ਏਜੰਸੀ


Baljeet Kaur

Content Editor

Related News