ਮਾਰਿਆ ਗਿਆ LeT ਦਾ ਚੋਟੀ ਦਾ ਕਮਾਂਡਰ ! ਭੇਤਭਰੇ ਹਾਲਾਤ ''ਚ ਹੋਈ ਮੌਤ

Tuesday, May 12, 2026 - 09:40 AM (IST)

ਮਾਰਿਆ ਗਿਆ LeT ਦਾ ਚੋਟੀ ਦਾ ਕਮਾਂਡਰ ! ਭੇਤਭਰੇ ਹਾਲਾਤ ''ਚ ਹੋਈ ਮੌਤ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਖੈਬਰ ਪਖਤੂਨਖਵਾ ’ਚ ਲਸ਼ਕਰ-ਏ-ਤੋਇਬਾ ਦੇ ਇਕ ਚੋਟੀ ਦੇ ਕਮਾਂਡਰ ਇਸਮਾਈਲ ਅਹਿਮਦ ਦੀ ਰਹੱਸਮਈ ਹਾਲਾਤ ’ਚ ਮੌਤ ਹੋ ਗਈ ਹੈ। ਇਹ ਅੱਤਵਾਦੀ ਕਮਾਂਡਰ ਭਾਰਤ ਦੇ ਖਿਲਾਫ ਕਈ ਅੱਤਵਾਦੀ ਸਾਜ਼ਿਸ਼ਾਂ ਵਿਚ ਸ਼ਾਮਲ ਸੀ ਅਤੇ ਖਾਸ ਕਰ ਕੇ ਜੰਮੂ-ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਗਤੀਵਿਧੀਆਂ ਵਿਚ ਉਸ ਦੀ ਅਹਿਮ ਭੂਮਿਕਾ ਸੀ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਸੰਗਠਨ ਦੇ ਅੰਦਰ ਲਗਾਤਾਰ ਹੋ ਰਹੀ ਟਾਰਗੈੱਟ ਕਿਲਿੰਗ ਦੀ ਇਕ ਨਵੀਂ ਕੜੀ ਹੈ, ਜਿਸ ਨੇ ਪੂਰੇ ਨੈੱਟਵਰਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸਮਾਈਲ ਅਹਿਮਦ, ਹਾਫ਼ਿਜ਼ ਸਈਦ ਦਾ ਬਹੁਤ ਕਰੀਬੀ ਸੀ। ਅਹਿਮਦ ਦੀ ਲਾਸ਼ ਖੈਬਰ ਪਖਤੂਨਖਵਾ ਦੇ ਦੂਰ-ਦੁਰਾਡੇ ਇਲਾਕੇ ਵਿਚ ਗੋਲੀ ਲੱਗੀ ਹਾਲਤ ਵਿਚ ਮਿਲੀ। ਹਾਲਾਂਕਿ ਪਾਕਿਸਤਾਨ ਵੱਲੋਂ ਅਜੇ ਤੱਕ ਇਸ ਘਟਨਾ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਸ਼ੁਰੂਆਤੀ ਜਾਣਕਾਰੀ ਤੋਂ ਇਹ ਸਾਫ਼ ਹੈ ਕਿ ਇਹ ਕੋਈ ਆਮ ਮੌਤ ਨਹੀਂ ਸਗੋਂ ਇਕ ਸਟੀਕ ਅਤੇ ਯੋਜਨਾਬੱਧ ਹਮਲਾ ਸੀ।

ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News