ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਜਬਰ-ਜ਼ਿਨਾਹ ਤੇ ਕਈ ਹੋਰ ਕੇਸਾਂ ''ਚ ਭਗੌੜਾ ਵਿਅਕਤੀ ਗ੍ਰਿਫ਼ਤਾਰ

09/18/2020 4:17:31 PM

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਸਦਰ ਪੁਲਸ ਨੇ ਇਕ ਅਜਿਹੇ ਖ਼ਤਰਨਾਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾਂ ਹਾਸਲ ਕੀਤੀ ਹੈ, ਜਿਸ ਦੇ ਖ਼ਿਲਾਫ਼ ਜਬਰ-ਜ਼ਿਨਾਹ, ਲੁੱਟਮਾਰ ਤੇ ਲੜਾਈ ਝਗੜੇ ਦੇ ਇਕ ਦਰਜਨ ਤੋਂ ਜ਼ਿਆਦਾ ਕੇਸ ਦਰਜ਼ ਸਨ। ਜ਼ਿਲ੍ਹਾ ਪੁਲਸ ਮੁਖੀ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ਼ ਜਤਿੰਦਰਪਾਲ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਤਾਂ ਕਿਸੇ ਮੁਖ਼ਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਦੋਸ਼ੀ ਰਮਜਾਨ ਮਸੀਹ ਉਰਫ਼ ਚੀਨੀ ਪੁੱਤਰ ਨਾਜਰ ਮਸੀਹ ਨਿਵਾਸੀ ਬਰਿਆਰ ਜੋ ਪੁਲਸ ਨੂੰ ਕਈ ਕੇਸਾਂ 'ਚ ਭਗੌੜਾ ਹੈ, ਅੱਜ ਇਲਾਕੇ 'ਚ ਮੋਟਰਸਾਈਕਲ ਤੇ ਘੁੰਮ ਰਿਹਾ ਹੈ। ਪੁਲਸ ਪਾਰਟੀ ਨੇ ਬਬਰੀ ਗੰਦੇ ਨਾਲੇ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇਕ ਨੌਜਵਾਨ ਮੋਟਰਸਾਈਕਲ ਨੰਬਰ  'ਤੇ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਕਾਬੂ ਕਰ ਲਿਆ ਗਿਆ। ਉਸ ਦੀ ਤਾਲਾਸ਼ੀ ਲਈ ਤਾਂ ਉਸ ਦੀ ਇਕ ਜੇਬ 'ਚੋਂ ਪਿਸਤੌਲ 32 ਬੋਰ ਅਤੇ 5 ਕਾਰਤੂਸ ਬਰਾਮਦ ਹੋਏ ਜਦਕਿ ਦੂਜੀ ਜੇਬ 'ਚੋਂ ਇਕ ਮੈਗਜ਼ੀਨ ਬਰਾਮਦ ਹੋਈ। ਦੋਸ਼ੀ ਦੀ ਪਛਾਣ ਰਮਜਾਨ ਮਸੀਹ ਉਰਫ਼ ਚੀਨੀ ਨਿਵਾਸੀ ਬਰਿਆਰ ਦੇ ਰੂਪ 'ਚ ਹੋਈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਐਕਟਿਵਾ ਦੀ ਟੱਕਰ ਦਾ ਬਦਲਾ ਲੈਣ ਲਈ ਰਾਸਤੇ 'ਚ ਰੋਕ ਨੌਜਵਾਨ ਦਾ ਵੱਢ ਦਿੱਤਾ ਗਲਾ

ਜ਼ਿਲਾ ਪੁਲਸ ਮੁਖੀ ਡਾ. ਸੋਹਲ ਨੇ ਦੱਸਿਆ ਕਿ ਦੋਸ਼ੀ ਨੂੰ ਪੁਲਸ ਨੇ ਇਕ ਕੁੜੀ ਦੇ ਅਗਵਾ, ਉਸ ਨਾਲ ਜਬਰ-ਜ਼ਿਨਾਹ ਕਰਨ ਆਦਿ ਕੇਸ ਜੋ 17-5-20 ਅਧੀਨ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਸ਼ੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ। ਪਰ ਦੋਸ਼ੀ ਜੇਲ ਤੋਂ ਪੈਰੋਲ ਛੁੱਟੀ 'ਤੇ ਆਇਆ ਸੀ। ਪੈਰੋਲ ਛੁੱਟੀ ਖ਼ਤਮ ਹੋਣ 'ਤੇ ਦੋਸ਼ੀ ਚੀਨੀ ਜੇਲ ਜਾਣ ਦੀ ਬਿਜਾਏ ਭਗੌੜਾ ਹੋ ਗਿਆ ਸੀ। ਅਦਾਲਤ ਨੇ ਵੀ ਦੋਸ਼ੀ ਨੂੰ ਭਗੌੜਾ ਐਲਾਨ ਕਰ ਰੱਖਿਆ ਸੀ। ਇਸ ਤਰ੍ਹਾਂ ਦੀਨਾਨਗਰ ਪੁਲਸ 'ਚ ਵੀ ਦੋਸ਼ੀ ਦੇ ਖ਼ਿਲਾਫ਼ ਸਾਲ 1982 'ਚ ਧਾਰਾ 326 ਅਧੀਨ ਕੇਸ ਸਮੇਤ ਹੋਰ ਕੇਸ ਦਰਜ ਹਨ, ਜਿੰਨ੍ਹਾਂ 'ਚ ਦੋਸ਼ੀ ਪਹਿਲੇ ਹੀ ਭਗੌੜਾ ਚੱਲ ਰਿਹਾ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈਣ ਦੇ ਬਾਅਦ ਇਸ ਤੋਂ ਗਹਿਰਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਖੇਤੀ ਆਰਡੀਨੈਂਸ ਪਾਸ ਹੋਣ 'ਤੇ ਸੰਨੀ ਦਿਓਲ ਦਾ ਟਵੀਟ, ਕਹੀ ਇਹ ਵੱਡੀ ਗੱਲ


Baljeet Kaur

Content Editor

Related News