1 ਕਿੱਲੋ ਹੈਰੋਇਨ ਸਮੇਤ ਮਾਂ-ਪੁੱਤ ਗ੍ਰਿਫ਼ਤਾਰ
Saturday, Jul 25, 2020 - 03:58 PM (IST)
ਗੁਰਦਾਸਪੁਰ (ਵਿਨੋਦ, ਗੁਰਪ੍ਰੀਤ) : ਸੀ.ਆਈ.ਏ. ਸਟਾਫ਼ ਗੁਰਦਾਸਪੁਰ ਨੇ ਮਾਂ-ਪੁੱਤ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਸ.ਪੀ. ਗੁਰਦਾਸਪੁਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਦੀਨਾਨਗਰ ਅਤੇ ਗੁਰਦਾਸਪੁਰ ਪੁਲਸ ਨੇ ਮਿਲ ਕੇ ਇਕ ਸਰਚ ਅਭਿਆਨ ਦੌਰਾਨ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਰਹੱਦ ਪਾਰ ਤੋਂ ਨਸ਼ਾ ਲਿਆ ਵੇਚਦੇ ਸਨ। ਉਕਤ ਔਰਤ ਦਾ ਪਹਿਲਾਂ ਵੀ ਇਕ ਪੁੱਤ 40 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪੂਰਾ ਪਰਿਵਾਰ ਹੀ ਨਸ਼ੇ ਦਾ ਕਾਰੋਬਾਰ ਕਰਦਾ ਹੈ। ਫ਼ਿਲਹਾਲ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਮੰਗੇਤਰ ਨਾਲ ਗੱਲ ਕਰਨ ਤੋਂ ਰੋਕਦਾ ਸੀ ਪਿਤਾ, ਗੁੱਸੇ 'ਚ ਆਈ ਧੀ ਨੇ ਕਰ ਦਿੱਤਾ ਇਹ ਕਾਰਾ