ਕੋਰੋਨਾ ਵਾਇਰਸ ਕਾਰਨ ਮੁੜ ਤੇਜ਼ ਹੋਈ ਮੌਤ ਦਰ: ਜ਼ਿਲ੍ਹਾ ਗੁਰਦਾਸਪੁਰ ''ਚ ਤਿੰਨ ਮੌਤਾਂ

Thursday, Nov 26, 2020 - 10:06 AM (IST)

ਕੋਰੋਨਾ ਵਾਇਰਸ ਕਾਰਨ ਮੁੜ ਤੇਜ਼ ਹੋਈ ਮੌਤ ਦਰ: ਜ਼ਿਲ੍ਹਾ ਗੁਰਦਾਸਪੁਰ ''ਚ ਤਿੰਨ ਮੌਤਾਂ

ਗੁਰਦਾਸਪੁਰ (ਹਰਮਨ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਕਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਮੌਤ ਦਰ ਤੇਜ਼ ਹੋ ਗਈ ਹੈ, ਜਿਸ ਦੇ ਚਲਦਿਆਂ ਬੁੱਧਵਾਰ ਤਿੰਨ ਹੋਰ ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਅਤੇ 28 ਵਿਅਕਤੀਆਂ ਦੀਆਂ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 2 ਲੱਖ 2 ਹਜ਼ਾਰ 300 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚੋਂ 1 ਲੱਖ 94 ਹਜ਼ਾਰ 397 ਨੈਗਟਿਵ ਪਾਏ ਗਏ ਹਨ। 

ਇਹ ਵੀ ਪੜ੍ਹੋ : ਤਰਨਤਾਰਨ 'ਚ ਹੈਵਾਨੀਅਤ, 4 ਸਾਲਾ ਬੱਚੀ ਨਾਲ ਨਾਬਾਲਗ ਦੋਸਤਾਂ ਨੇ ਕੀਤਾ ਜਬਰ-ਜ਼ਿਨਾਹ

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 7322 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਜਦੋਂ ਕਿ 1459 ਸੈਂਪਲਾਂ ਦੀਆਂ ਰਿਪੋਰਟਾਂ ਪੈਡਿੰਗ ਹਨ। ਉਨ੍ਹਾਂ ਦੱਸਿਆ ਕਿ 32 ਹੋਰ ਜ਼ਿਲ੍ਹਿਆਂ 'ਚ ਜੇਰੇ ਇਲਾਜ ਹਨ ਜਦੋਂ ਕਿ ਗੁਰਦਾਸਪੁਰ 'ਚ 1, ਕੇਂਦਰੀ ਜੇਲ੍ਹ ਵਿਖੇ 1, ਤਿੱਬੜੀ ਕੈਂਟ ਵਿਖੇ 30 ਪੀੜਤ ਦਾਖ਼ਲ ਹਨ। 99 ਪੀੜਤਾਂ ਨੂੰ ਕੋਈ ਲੱਛਣ ਨਾ ਘਰਾਂ 'ਚ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਤੋਂ ਪੀੜਤ 6943 ਵਿਅਕਤੀਆਂ ਨੇ ਫ਼ਤਿਹ ਹਾਸਲ ਕਰ ਲਈ ਹੈ, ਇਨ੍ਹਾਂ 'ਚ 6799 ਪੀੜਤ ਠੀਕ ਹੋਏ ਹਨ ਅਤੇ 144 ਪੀੜਤਾਂ ਨੂੰ ਡਿਸਚਾਰਜ ਕਰਕੇ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਮੌਕੇ ਐਕਟਿਵ ਕੇਸਾਂ ਦੀ ਗਿਣਤੀ 163 ਹੈ ਜਦੋਂ ਕਿ 216 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਮਾਮਲਾ ਸਰੀਰਕ ਸੋਸ਼ਣ ਦਾ, ਸ਼ਿਕਾਇਤਕਰਤਾ ਜਨਾਨੀ ਤੇ ਵਿਧਾਇਕ ਬੈਂਸ ਦੇ ਪੁਲਸ ਸਾਹਮਣੇ ਬਿਆਨ ਹੋਏ ਕਲਮਬੱਧ


author

Baljeet Kaur

Content Editor

Related News