ਗੁਰਬਿੰਦਰ ਸਿੰਘ ਸੀ.ਟੀ ਡਬਲਯੂ ਪੰਜਾਬ ਰੋਡਵੇਜ਼ ਪਨਬਸ ਪੱਟੀ ਦੀ ਐਕਸੀਡੈਟ ਨਾਲ ਮੌਤ
Tuesday, Dec 27, 2022 - 12:10 PM (IST)

ਪੱਟੀ (ਸੋਢੀ)- ਗੁਰਬਿੰਦਰ ਸਿੰਘ ਸੀ. ਟੀ. ਡਬਲਯੂ ਮਕੈਨਿਕ ਪੰਜਾਬ ਰੋਡਵੇਜ਼ ਪਨਬਸ ਪੱਟੀ ਜੋ ਬੀਤੀ 25 ਦਸੰਬਰ ਸ਼ਾਮ 8-00 ਵਜੇ ਦੇ ਕਰੀਬ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਘਰ ਜਾਣ ਸਮੇਂ ਐਕਸੀਡੈਂਟ ਹੋਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- 2 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਬਟਾਲਾ ਦੇ ਏ. ਐੱਸ. ਆਈ. ਖ਼ਿਲਾਫ਼ ਮਹਿਕਮੇ ਦੀ ਵੱਡੀ ਕਾਰਵਾਈ
ਮ੍ਰਿਤਕ ਗੁਰਬਿੰਦਰ ਸਿੰਘ ਦੇ ਛੋਟੇ ਭਰਾ ਮਨਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਆਪਣੇ ਨਿੱਜੀ ਕੰਮ ਵਾਸਤੇ ਪੱਟੀ ਆਇਆ ਹੋਇਆ ਸੀ, ਜਦ 25 ਦਸੰਬਰ ਦੀ ਸ਼ਾਮ 8-00 ਵਜੇ ਦੇ ਕਰੀਬ ਅਸੀਂ ਦੋਵੇਂ ਭਰਾ ਵੱਖ-ਵੱਖ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਨੂੰ ਜਾ ਰਹੇ ਸੀ ਤਾਂ ਪਿੰਡ ਦੇ ਨਜ਼ਦੀਕ ਠੱਠਾ ਟੀ-ਪੁਆਇੰਟ ’ਤੇ ਅਵਾਰਾ ਗਊ ਗੁਰਬਿੰਦਰ ਸਿੰਘ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟਕਰਾਈ, ਜਿਸ ਕਾਰਨ ਗੁਰਬਿੰਦਰ ਸਿੰਘ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ।
ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ ਘਰ, ਪ੍ਰੇਮੀ ਨਾਲ ਮਿਲ ਕਰ ਦਿੱਤਾ ਵੱਡਾ ਕਾਂਡ
ਉਨ੍ਹਾਂ ਕਿਹਾ ਕਿ ਜਦ ਮੈਂ ਮੋਟਰਸਾਈਕਲ ਸਾਇਡ ’ਤੇ ਲਾ ਕੇ ਦੇਖਿਆ ਤਾਂ ਗੁਰਬਿੰਦਰ ਸਿੰਘ ਦਾ ਸਿਰ ਸੜਕ ’ਚ ਵੱਜਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਸੂਚਨਾ ਅਸੀਂ ਪ੍ਰਸ਼ਾਸਨ ਨੂੰ ਦਿੱਤੀ, ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਲਿਆ। ਮ੍ਰਿਤਕ ਗੁਰਬਿੰਦਰ ਸਿੰਘ ਆਪਣੇ ਪਿੱਛੇ ਪਤਨੀ ਰਾਜਿੰਦਰ ਕੌਰ ਅਤੇ ਬੇਟਾ ਕਰਨਬੀਰ ਸਿੰਘ 14 ਸਾਲਾ ਛੱਡ ਗਿਆ ਹੈ।
ਇਹ ਵੀ ਪੜ੍ਹੋ- ਪਾਕਿ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਨਕਦੀ ਸਮੇਤ ਇਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।