‘ਜਦੋਂ ਤੱਕ ਪੰਜਾਬ ਸਰਕਾਰ ਗੰਨੇ ਦਾ ਸਮਰੱਥਨ ਮੁੱਲ ਨਹੀਂ ਦਿੰਦੀ, ਉਦੋਂ ਤੱਕ ਜਾਰੀ ਰਹੇਗਾ ਸੰਘਰਸ਼’

Monday, Aug 23, 2021 - 03:52 PM (IST)

‘ਜਦੋਂ ਤੱਕ ਪੰਜਾਬ ਸਰਕਾਰ ਗੰਨੇ ਦਾ ਸਮਰੱਥਨ ਮੁੱਲ ਨਹੀਂ ਦਿੰਦੀ, ਉਦੋਂ ਤੱਕ ਜਾਰੀ ਰਹੇਗਾ ਸੰਘਰਸ਼’

ਗੁਰਦਾਸਪੁਰ (ਸਰਬਜੀਤ) - ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਸਰਕਾਰ ਗੰਨੇ ਦੇ ਸਮਰੱਥਨ ਮੁੱਲ ਵਿੱਚ ਕੇਵਲ 15 ਰੂਪਏ ਵਾਧਾ ਕੀਤਾ ਹੈ। ਪਿਛਲੇ 10 ਸਾਲਾ ’ਚ ਨਾ ਅਕਾਲੀ-ਭਾਜਪਾ ਸਰਕਾਰ ਨੇ ਰੇਟ ਵਧਾਏ ਅਤੇ ਨਾ ਹੀ ਹੁਣ ਕਾਂਗਰਸ ਨੇ ਇਨ੍ਹਾਂ ਵਿੱਚ ਵਾਧਾ ਕੀਤਾ ਹੈ। ਹੁਣ ਚੋਣਾਂ ਆ ਗਈਆਂ ਹਨ ਤਾਂ ਸਾਢੇ 4 ਸਾਲ ਬਾਅਦ ਕਾਂਗਰਸ ਸਰਕਾਰ ਨੇ ਸਿਰਫ਼ 15 ਰੁਪਏ ਵਧਾਏ ਗਏ ਹਨ, ਜੋ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। 

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਉਨ੍ਹਾਂ ਨੇ ਕਿਹਾ ਕਿ ਸਾਨੂੰ ਗੰਨੇ ਦੀ ਫ਼ਸਲ ਤਿਆਰ ਕਰਨ ਲਈ ਆਪਣੀ ਲਾਗਤ 392 ਰੁਪਏ ਪ੍ਰਤੀ ਕੁਵਿੰਟਲ ਖ਼ਰਚਾ ਆਉਂਦਾ ਹੈ। ਪੰਜਾਬ ਵਿੱਚ 16 ਸ਼ੂਗਰ ਮਿੱਲਾਂ ਹਨ, ਜਿਨਾਂ ਵਿੱਚੋਂ 7 ਕਾਰਪੋਰੇਟ ਮਿੱਲਾਂ ਅਤੇ 9 ਪ੍ਰਾਇਵੇਟ ਮਿੱਲਾਂ ਹਨ। ਸਰਕਾਰੀ ਮਿੱਲਾਂ ਨੂੰ 30 ਫੀਸਦੀ, ਗੰਨੇ ਦੀ ਪਿੜਾਈ ਕਰਨ ਦੀ ਇਜ਼ਾਜਤ ਹੈ, ਜਦੋਂ ਕਿ 9 ਮਿੱਲਾਂ ਨੂੰ 70 ਫੀਸਦੀ ਪਿੜਾਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਕਾਰਪੋਰੇਟ ਪੱਖੀ ਹਨ, ਜਿਸ ਕਰਕੇ ਪ੍ਰਾਇਵੇਟ ਮਿੱਲ ਵਾਲਿਆਂ ਦਾ ਆਪਸੀ ਪੂਲ ਹੋਇਆ ਹੈ। ਇਸਦੇ ਫਲਸਰੂਪ ਸਾਡਾ ਰੇਟ ਨਹੀਂ ਵੱਧਦਾ। 

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ

ਕਿਸਾਨ ਆਗੂ ਸਿਰਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2012 ਤੋਂ ਲੈ ਕੇ 2017 ਤੱਕ 200 ਕਰੋੜ ਰੁਪਏ ਪੰਜਾਬ ਸਰਕਾਰ ਦਾ ਅਦਾ ਕਰਨ ਵਾਲਾ ਹੈ, ਜੋ ਅਜੇ ਤੱਕ ਨਹੀਂ ਕੀਤਾ ਗਿਆ। ਉਧਰ ਬੱਬਰ ਸਟਾਕ ਸਬਸਿਡੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਹੈ, ਜੋ 2017 ਤੋਂ ਨਹੀਂ ਦਿੱਤੀ, ਜੋ ਹੁਣ ਤੱਕ 90 ਕਰੋੜ ਰੁਪਏ ਬਣਦੀ ਹੈ। ਇਸ ਕਰਕੇ ਇਹ ਸਾਰੀਆਂ ਸਰਕਾਰਾਂ ਕਿਸਾਨ ਹਿਤੈਸ਼ੀ ਨਹੀਂ ਹਨ। ਸਾਨੂੰ ਮਜਬੂਰ ਹੋ ਕੇ ਸੜਕੀ ਆਵਾਜਾਈ ਅਤੇ ਰੇਲ ਸੇਵਾਵਾਂ  ਬੰਦ ਕੀਤੀਆਂ ਹਨ। ਜਦੋਂ ਤੱਕ ਸਾਡੇ ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਵਿੰਟਲ ਨਹੀਂ ਮਿਲਦਾ ਅਤੇ ਸਾਨੂੰ ਬਕਾਇਆ ਅਦਾ ਨਹੀਂ ਕੀਤਾ ਜਾਂਦਾ ਅਤੇ 2012 ਤੋਂ ਲੈ ਕੇ ਹੁਣ ਤੱਕ ਕਾਰਪੋਰੇਟ ਮਿੱਲਾਂ ਵੱਲੋਂ ਵਿਆਜ ਸਮੇਤ ਸਾਨੂੰ ਰਕਮ ਅਦਾ ਨਹੀਂ ਕੀਤੀ ਜਾਂਦੀ, ਉਦੋ ਤੱਕ ਸਾਡਾ ਧਰਨਾ ਬਰਕਰਾਰ ਰਹੇਗਾ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)


 


author

rajwinder kaur

Content Editor

Related News