ਸਰਕਾਰੀ ਹਾਈ ਸਕੂਲ ਝੰਜੋਟੀ ਨੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲੇ ਕਰਾਉਣ ਲਈ ਘਰ-ਘਰ ਜਾ ਕੀਤਾ ਪ੍ਰੇਰਿਤ

4/16/2021 4:56:31 PM

ਰਾਜਾਸਾਂਸੀ (ਰਾਜਵਿੰਦਰ) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਦੇ ਮਕਸਦ ਨਾਲ ਚਲਾਈ ਇੰਨਰੋਲਮੈਂਟ ਸਕੀਮ ਤਹਿਤ ਅੱਜ ਪਿੰਡ ਝੰਜੋਟੀ ਵਿਖੇ ਮੁੱਖ ਅਧਿਆਪਕਾਂ ਨਵਨੀਤ ਕੌਰ ਤੇ ਅੰਮ੍ਰਿਤਸਰ-3 ਦੇ ਨੋਡਲ ਅਫ਼ਸਰ ਸਤੀਸ਼ ਕੁਮਾਰ ਦੀ ਅਗਵਾਈ ’ਚ ਘਰ-ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਦਾ ਦਾਖ਼ਲਾ ਸਰਕਾਰੀ ਸਕੂਲਾਂ ’ਚ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ’ਚ ਮਿਲਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਤੇ ਇਸ਼ਤਿਹਾਰ ਵੀ ਵੰਡੇ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਇਸ ਦੌਰਾਨ ਆਏ ਸਮੂਹ ਸਟਾਫ਼ ਤੇ ਨੋਡਲ ਅਫ਼ਸਰ ਸਤੀਸ਼ ਕੁਮਾਰ ਨੂੰ ਸਮੂਹ ਪੰਚਾਇਤ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਲਖਵਿੰਦਰ ਸਿੰਘ ਸਰਪੰਚ ਝੰਜੋਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਵਧੀਆਂ ਪ੍ਰਬੰਧ ਤੇ ਚੰਗਾਂ ਸਟਾਫ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗੁੱਸੇ ’ਚ ਆ ਕੇ ਪਤੀ ਨੇ ਇਸ ਵਾਰਦਾਤ ਨੂੰ ਦਿੱਤਾ ਅੰਜ਼ਾਮ (ਵੀਡੀਓ)

ਇਸ ਮੌਕੇ ਪ੍ਰਿੰਸੀਪਲ ਜਤਿੰਦਰ ਕੁਮਾਰ, ਦਵਿੰਦਰ ਸ਼ਰਮਾਂ ਬੱਗਾ ਕਲਾ, ਅਸ਼ਵਨੀ ਕੁਮਾਰ, ਸਰਬਜੀਤ ਕੌਰ, ਰੋਮੀ ਸ਼ਰਮਾ, ਅਰਪਨਬੀਰ ਕੋਰ, ਵਨੀਸ਼ ਪੀਟਰ, ਭੁਪਿੰਦਰ ਸਿੰਘ, ਪ੍ਰਦੀਪ ਸਿੰਘ, ਬਲਦੇਵ ਰਾਜ, ਮਲਕੀਤ ਸਿੰਘ, ਪੁਨੀਤ ਪਾਠਕ, ਮਨਜੀਤ ਕੋਰ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)


rajwinder kaur

Content Editor rajwinder kaur