ਮੱਛੀ ਪਾਲਕਾਂ ਲਈ ਵਰਦਾਨ ਸਾਬਤ ਹੋ ਰਿਹੈ ਸਰਕਾਰੀ ਮੱਛੀ ਪੂੰਗ ਫਾਰਮ ਹਯਾਤ ਨਗਰ

Tuesday, Jan 28, 2025 - 06:23 PM (IST)

ਮੱਛੀ ਪਾਲਕਾਂ ਲਈ ਵਰਦਾਨ ਸਾਬਤ ਹੋ ਰਿਹੈ ਸਰਕਾਰੀ ਮੱਛੀ ਪੂੰਗ ਫਾਰਮ ਹਯਾਤ ਨਗਰ

ਗੁਰਦਾਸਪੁਰ (ਹਰਮਨ) - ਨੌਜਵਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਅਤੇ ਉਸਨੂੰ ਸਫਲਤਾ ਨਾਲ ਚਲਾਉਣ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਮੱਛੀ ਪੂੰਗ ਫਾਰਮ ਵਰਦਾਨ ਸਾਬਤ ਹੋ ਰਿਹਾ ਹੈ। ਇਹ ਮੱਛੀ ਪੂੰਗ ਫਾਰਮ 16 ਏਕੜ ਰਕਬੇ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿਸ ਤੋਂ ਪਾਲਣ ਯੋਗ ਮੱਛੀਆਂ ਕਤਲਾ, ਰੋਹੂ, ਮਿਰਗਲ ਗਰਾਸ ਕਾਰਪ, ਕਾਮਨ ਕਾਰਪ ਦਾ ਮੱਛੀ ਪੂੰਗ ਮੱਛੀ ਪਾਲਕ ਕਿਸਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਸਾਲ 2024-25 ਦੌਰਾਨ ਹੁਣ ਤੱਕ 70,92,000 ਮੱਛੀ ਪੂੰਗ ਸਪਲਾਈ ਕੀਤਾ ਜਾ ਚੁੱਕਾ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਇਸ ਸਮੇਂ 2047 ਏਕੜ ਰਕਬਾ ਮੱਛੀ ਪਾਲਣ ਦੇ ਅਧੀਨ ਹੈ।

ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...

ਸਹਾਇਕ ਡਾਇਰੈਕਟਰ ਮੱਛੀ ਪਾਲਣ, ਗੁਰਦਾਸਪੁਰ ਦਲਜੀਤ ਸਿੰਘ ਨੇ ਮੱਛੀ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਲਈ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਅਧੀਨ ਨਵੀਂ ਪੁਟਾਈ /ਟਿਊਬਵੈੱਲ/ਏਰੀਏਟਰ/ਫੀਡ/ਸ਼ੈੱਡ ਆਦਿ ਬਣਾਉਣ ਲਈ 2.80 ਲੱਖ ਰੁ: ਜਨਰਲ ਵਰਗ ਲਈ ਅਤੇ ਐੱਸ.ਸੀ/ਐੱਸ.ਟੀ/ਔਰਤਾਂ ਲਈ 4.20 ਲੱਖ ਰੁ: ਦੀ ਸਬਸਿਡੀ ਅਤੇ ਖਾਧ-ਖੁਰਾਕ ਲਈ ਜਨਰਲ ਵਰਗ ਲਈ 1.60 ਲੱਖ ਰੁ: ਅਤੇ ਐੱਸ.ਸੀ/ਐੱਸ.ਟੀ/ਔਰਤਾਂ ਲਈ 2.40 ਲੱਖ ਰੁ: ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਇਉਫਲਾਕ, ਆਰ.ਏ.ਐੱਸ. (ਰੀਸਰਕੂਲੇਟਰੀ ਐਕਵਾ ਕਲਚਰ ਸਿਸਟਮ) ਮੱਛੀ ਦੀ ਫੀਡ ਮਿੱਲ, ਮੱਛੀ ਦੀ ਢੋਹਾ-ਢੁਹਾਈ ਲਈ ਮੋਟਰਸਾਈਕਲ ਵਿਦ ਆਈਸ ਬਾਕਸ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਮੱਛੀ ਕਾਸ਼ਤਕਾਰਾਂ ਨੂੰ ਟਿਊਬਵੈੱਲਾਂ ਵਾਸਤੇ ਪਹਿਲ ਦੇ ਅਧਾਰ ਤੇ ਬਿਜਲੀ ਦਾ ਐੱਸ.ਪੀ. ਕੁਨੈਕਸ਼ਨ ਦੁਆਇਆ ਜਾਂਦਾ ਹੈ ਅਤੇ ਵਿਭਾਗ ਵੱਲੋਂ ਚਾਹਵਾਨ ਮੱਛੀ ਕਾਸ਼ਤਕਾਰਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਹਰੇਕ ਮਹੀਨੇ ਪੰਜ ਦਿਨਾਂ ਦੀ ਮੁਫ਼ਤ ਟਰੇਨਿੰਗ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ

ਸਹਾਇਕ ਡਾਇਰੈਕਟਰ ਮੱਛੀ ਪਾਲਣ, ਗੁਰਦਾਸਪੁਰ ਸ੍ਰੀ ਦਲਜੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੇ ਕਿੱਤੇ ਦੇ ਨਾਲ ਮੱਛੀ ਪਾਲਣ ਦਾ ਸਹਾਇਕ ਕਿੱਤਾ ਵੀ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦਾ ਕਿੱਤਾ ਬਹੁਤ ਲਾਭਕਾਰੀ ਹੈ ਅਤੇ ਜੇ ਇਸ ਨੂੰ ਸਹੀ ਢੰਗ ਨਾਲ ਅਪਣਾਇਆ ਜਾਵੇ ਤਾਂ ਇਕ ਪਾਸੇ ਲੋਕਾਂ ਨੂੰ ਤਾਕਤ ਵਾਲਾ ਭੋਜਨ ਮਿਲ ਸਕੇਗਾ ਅਤੇ ਦੂਸਰੇ ਪਾਸੇ ਆਮਦਨ ਦਾ ਇਕ ਸਾਧਨ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ ਵਿਭਾਗ ਵੱਲੋਂ ਮੁਫ਼ਤ ਸਿਖਲਾਈ ਦੇਣ ਦੇ ਨਾਲ ਕਿੱਤਾ ਸ਼ੁਰੂ ਕਰਨ ਲਈ ਬੈਂਕਾਂ ਕੋਲੋਂ ਸਬਸਿਡੀ ਉੱਪਰ ਕਰਜ਼ੇ ਵੀ ਦਿਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਮੱਛੀ ਪੂੰਗ ਫਾਰਮ, ਪਿੰਡ ਹਯਾਤ ਨਗਰ ਨੇੜੇ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ- ਬੰਦ ਦੀ ਕਾਲ ਦੌਰਾਨ ਦੇਖੋ ਜਲੰਧਰ ਦੇ ਹਾਲਾਤ, ਬਾਜ਼ਾਰ ਬੰਦ, ਪੂਰੀ ਤਰ੍ਹਾਂ ਪੱਸਰਿਆ ਸੰਨਾਟਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News