ਸਰਕਾਰ ਨਗਰ ਕੌਂਸਲ ਭੰਗ ਕਰਨ ਦਾ ਹੁਕਮ ਕਰੇ ਜਾਰੀ: ਨਰੇਸ਼ ਮਹਾਜਨ

09/20/2019 11:45:58 PM

ਬਟਾਲਾ, ( ਬੇਰੀ)— ਬਟਾਲਾ ਨਗਰ ਕੌਂਸਲ ਦਾ ਵਿਵਾਦ ਨਗਰ ਨਿਗਮ ਬਣਨ ਤੋਂ ਬਾਅਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਇਸ ਦੇ ਨਾਲ ਹੀ ਨਗਰ ਕੌਂਸਲ ਪ੍ਰਧਾਨ ਈ.ਓ. 'ਚ ਵੀ ਵਿਵਾਦ ਗਰਮਾਉਂਦਾ ਜਾ ਰਿਹਾ ਹੈ।
ਪੰਜਾਬ ਸਕਕਾਰ ਨੇ ਬਟਾਲਾ ਨੂੰ ਨਗਰ ਨਿਗਮ ਬਣਾਉਣ ਲਈ ਜੋ ਹੁਕਮ ਜਾਰੀ ਕੀਤੇ ਹਨ, ਉਸ 'ਚ ਨਗਰ ਕੌਂਸਲ ਭੰਗ ਕਰਨ ਬਾਰੇ ਕੋਈ ਜਾਣਕਰੀ ਨਹੀਂ ਹੈ। ਇਸ ਕਾਰਨ ਹੁਣ ਤੱਕ ਨਗਕ ਕੌਂਸਲ ਭੰਗ ਨਹੀਂ ਹੋਈ। ਇਨ੍ਹਾਂ ਗੱਲਾਂ ਦੀ ਜਾਣਕਾਰੀ ਅੱਜ ਬਟਾਲਾ ਕਲੱਬ 'ਚ ਪਤਰਕਾਰਾਂ ਨਾਲ ਗੱਲ-ਬਾਤ ਕਰਦੇ ਹੋਏ ਨਗਰ ਕੌਂਸਲ ਨਰੇਸ਼ ਮਹਾਜਨ ਨੇ ਦਿੱਤੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਕੀਤਾ। ਉਨ੍ਹਾਂ ਨੇ ਮਿਉਨਸੀਪਲ ਐਕਟ 1911 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਕੋਈ ਐਡਮਨੀਸਟ੍ਰੇਟਰ ਦੀ ਚੋਣ ਨਹੀਂ ਕਰਦੀ ਉਦੋਂ ਤੱਕ ਉਹ ਹੀ ਨਗਰ ਕੌਂਸਲ ਦੇ ਪ੍ਰਧਾਨ ਰਹਿਣਗੇ। ਨਰੇਸ਼ ਮਹਾਜਨ ਨੇ ਕਿਹਾ ਕਿ ਨਗਰ ਕੌਂਸਲ ਦੇ ਈ.ਓ. ਆਪਣੀ ਮਨਮਾਨੀ ਕਰ ਰਹੇ ਹਨ, ਜਿਸ ਦੇ ਚਲਦੇ ਉਨ੍ਹਾਂ ਦੇ ਦਫਤਰ 'ਤੇ ਤਾਲਾ ਲਾਇਆ ਗਿਆ ਹੈ।
ਉਨ੍ਹਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਈ.ਓ ਭੁਪਿੰਦਰ ਸਿੰਘ ਉਨ੍ਹਾਂ ਦਾ ਦਫਤਰ ਨਹੀਂ ਖੁਲਵਾਉਣਗੇ ਤਾਂ ਉਹ ਅਤੇ ਉਨ੍ਹਾਂ ਦੇ ਸਾਥੀ ਮਿਲ ਕੇ ਸਰਕਾਰ ਵਿਰੁੱਧ ਠੋਸ ਕਦਮ ਚੁੱਕਣਗੇ। ਉਹ ਇਸ ਮਸਲੇ ਦੇ ਹੱਲ ਲਈ ਐਸ.ਐਸ.ਪੀ. ਬਟਾਲਾ ਭੁਪਿੰਦਰਜੀਤ ਸਿੰਘ ਘੁੱਮਣ ਨਾਲ ਵੀ ਮਿਲੇ ਹਨ ਤੇ ਗੱਲ-ਬਾਤ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਵਿਵਾਦ ਨਾ ਸੁਲਜਾਇਆਂ ਤਾਂ ਇਸ ਦੇ ਡੂੰਘੇ ਨਤੀਜੇ ਨਿੱਕਲਣਗੇ, ਜਿਸ ਦਾ ਜਿਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ। ਖਬਰ ਲਿਖੇ ਜਾਣ ਤੱਕ ਨਗਕ ਕੌਂਸਲ ਅਧਿਕਾਰੀ ਨਰੇਸ਼ ਮਹਾਜਨ ਦਾ ਦਫਤਰ ਖੋਲ ਦਿੱਤਾ ਗਿਆ ਸੀ। ਇਸ ਮੌਕੇ 'ਤੇ ਉਨ੍ਹਾਂ ਨਾਲ ਕੌਂਸਲਰ ਵਿਨੇ ਮਹਾਜਨ, ਕੌਂਸਲਰ ਧਰਮਵੀਰ ਸੇਠ, ਕੌਂਸਲਰ ਸੁਖਦੇਵ ਰਾਜ ਮਹਾਜਨ, ਕੌਂਸਲਰ ਰਾਜ ਕੁਮਾਰ ਫੈਜਪੁਰਾ, ਕੌਂਸਲਰ ਰਾਜ ਕੁਮਾਰ ਕਾਲੀ, ਕੌਂਸਲਰ ਸੁਮਨ ਹਾਂਡਾ, ਕੌਂਸਲਰ ਸੁਰਜੀਤ ਕੌਰ, ਕੌਂਸਲਰ ਭੁਪਿੰਦਰ ਸਿੰਘ ਲਾਡੀ, ਕੌਂਸਲਰ ਅਨਿਲ ਡੋਲੀ, ਕੌਂਸਲਰ ਬਲਵਿੰਦਰ ਸਿੰਘ ਚਠਾ, ਕੌਂਸਲਰ ਗੁਰਿੰਦਰ ਸਿੰਘ ਨੀਲੂ, ਰਕੇਸ਼ ਮਹਾਜਨ ਕੇਸ਼ਾ, ਬਿਟਾ ਮਹਾਜਨ, ਆਸ਼ੂ ਹਾਂਡਾ ਮੌਜੂਦ ਸਨ।
ਕਿ ਕਹਿਣਾ ਹੈ ਈ.ਓ. ਦਾ
ਇਸ ਮਾਮਲੇ 'ਚ ਜਦੋਂ ਨਗਰ ਕੌਂਸਲ ਦੇ ਈ.ਓ. ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਮਨਮਾਨੀ ਨਹੀਂ ਕਰ ਰਹੇ ਸਗੋਂ ਸਰਕਾਰੀ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਕਮ ਜਾਰੀ ਹੋਣ ਦੇ ਬਾਅਦ ਨਗਰ ਕੌਂਸਲ ਖੁਦ ਹੀ ਭੰਗ ਹੋ ਗਈ ਹੈ ਤੇ ਕੋਈ ਵੀ ਪ੍ਰਧਾਨ ਆਪਣੇ ਕੰਮਕਾਜ ਜਾਰੀ ਨਹੀਂ ਰੱਖ ਸਕਦਾ ਤੇ ਨਾ ਹੀ ਕੋਈ ਕੁਰਸੀ 'ਤੇ ਬੈਠ ਸਕਦਾ ਹੈ। ਇਸ ਲਈ ਦਫਤਰ ਨੂੰ ਤਾਲਾ ਲਾਇਆ ਗਿਆ ਹੈ। ਈ.ਓ. ਨੇ ਕਿਹਾ ਕਿ ਜੇਕਰ ਨਰੇਸ਼ ਮਹਾਜਨ ਇਹ ਸਾਬਤ ਕਰ ਸਕਦਾ ਹੈ ਕਿ ਉਹ ਹੁਣ ਵੀ ਪ੍ਰਧਾਨ ਹੈ ਤੇ ਨਗਰ ਕੌਂਸਲ ਭੰਗ ਨਹੀਂ ਹੋਈ ਤੇ ਉਹ ਕੁਰਸੀ 'ਤੇ ਬੈਠ ਆਪਣੇ ਕੰਮਕਾਜ ਜਾਰੀ ਰੱਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨਰੇਸ਼ ਮਹਾਜਨ ਸੈਕਟਰੀ ਲੋਕਲ ਬਾਡੀਜ਼ ਤੇ ਡਿਪਟੀ ਕਮਿਸ਼ਨਰ ਜਾ ਹੋਰ ਅਧਿਕਾਰੀ ਨਾਲ ਗੱਲ ਕਰ ਸਕਦੇ ਹਨ ਤੇ ਜਿਹੜੇ ਵੀ ਦਸਤਾਵੇਜ ਉਨ੍ਹਾਂ ਨੂੰ ਮਿਲਣਗੇ ਉਸ ਦੇ ਆਦਾਰ 'ਤੇ ਹੀ ਕਾਰਵਾਈ ਹੋਵੇਗੀ


Bharat Thapa

Content Editor

Related News