ਬੀ. ਐੱਸ. ਐੱਫ ਦੀ 87 ਬਟਾਲੀਅਨ ਨੇ 1 ਕਿਲੋਂ ਹੈਰੋਇਨ ਕੀਤੀ ਬਰਾਮਦ

06/24/2018 9:21:40 AM

ਭਿੱਖੀਵਿੰਡ, ਖਾਲੜਾ (ਭਾਟੀਆ) : ਬੀ.ਐੱਸ.ਐੱਫ ਦੀ 87 ਬਟਾਲੀਅਨ ਅਮਰਕੋਟ ਵਲੋਂ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਨਾਲ ਮਿਲਕੇ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਇਕ ਕਿਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਦੌਰਾਨ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਮਾਡੈਂਟ ਰਾਕੇਸ਼ ਰਾਜਧਾਨ ਨੇ ਦੱਸਿਆ ਕਿ ਮੁਕਲ ਗੋਇਲ ਆਈ.ਜੀ ਬੀ.ਐੱਸ.ਐੱਫ ਪੰਜਾਬ ਵਲੋਂ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆਂ ਗਈਆਂ ਸਨ ਕਿ ਬਾਰਡਰ ਨੇੜੇ ਸਮਾਜ ਵਿਰੋਧੀ ਅਨਸਰਾਂ ਤੇ ਸਮਗਲਰਾਂ ਖਿਲਾਫ ਵਿਸ਼ੇਸ਼ ਨਿਗਰਾਨੀ ਮੁਹਿੰਮ ਚਲਾਈ ਜਾਵੇ। ਉਨ੍ਹਾਂ ਵਲੋਂ ਮਿਲੇ ਨਿਰਦੇਸ਼ਾਂ 'ਤੇ 23 ਜੂਨ 2018 ਨੂੰ ਇਕ ਸੂਚਨਾ ਦੇ ਅਧਾਰ 'ਤੇ ਨਾਰਕੋਟਿਕ ਬਿਊਰੋਂ ਅੰਮ੍ਰਿਤਸਰ ਨਾਲ ਮਿਲ ਕੇ ਇਕ ਸਾਂਝਾ ਖੋਜ ਅਭਿਆਨ ਬੀ.ਪੀ ਓ ਧਰਮਾ ਪੋਸਟ 87 ਬਟਾਲੀਅਨ ਸੈਕਟਰ ਫਿਰੋਜ਼ਪੁਰ ਦੇ ਨਿਗਰਾਨੀ ਵਾਲੇ ਇਲਾਕੇ 'ਚ ਕੀਤਾ ਗਿਆ । ਇਸ ਖੋਜ ਅਭਿਆਨ ਦੌਰਾਨ ਇਕ ਪੈਕਟ ਹੇਰੋਇਨ ਬਰਾਮਦ ਹੋਈ। ਇਹ ਪੈਕਟ ਅੰਤਰਰਾਸ਼ਟਰੀ ਭਾਰਤੀ ਪਾਕਿ ਸੀਮਾ ਤੇ ਬਾਰਡਰ 'ਤੇ ਲੱਗੀ ਕੰਡਿਆਲੀ ਵਾਰਡ ਦੇ ਵਿਚਕਾਰਲੇ ਇਲਾਕੇ 'ਚੋਂ ਸ਼ੱਕੀ ਹਾਲਤ 'ਚ ਮਿਲਿਆ ਸੀ।


Related News