ਬੀਕਾਨੇਰ-ਅੰਮ੍ਰਿਤਸਰ ਹਫ਼ਤਾਵਾਰੀ ਐਕਸਪ੍ਰੈਸ ਰੇਲਗੱਡੀ ਚਲਾਉਣ ਲਈ ਮਿਲੀ ਹਰੀ ਝੰਡੀ

10/05/2023 6:23:25 PM

ਜੈਤੋ : ਰੇਲਵੇ ਵਿਭਾਗ ਨੇ ਵੀਰਵਾਰ ਨੂੰ ਰੇਲਵੇ ਯਾਤਰੀਆਂ ਦੀ ਸਹੂਲਤ ਲਈ  ਬੀਕਾਨੇਰ ਅਤੇ ਅੰਮ੍ਰਿਤਸਰ ਵਿਚਕਾਰ ਹਫ਼ਤਾਵਾਰੀ ਐਕਸਪ੍ਰੈਸ 14719/14720 ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲ ਗੱਡੀ ਨੰਬਰ 14719, ਬੀਕਾਨੇਰ-ਅੰਮ੍ਰਿਤਸਰ ਹਫ਼ਤਾਵਾਰੀ ਐਕਸਪ੍ਰੈਸ 12 ਅਕਤੂਬਰ ਨੂੰ ਬੀਕਾਨੇਰ ਤੋਂ ਹਰ ਵੀਰਵਾਰ 3.00 ਵਜੇ ਰਵਾਨਾ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 07.15 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ-  ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਲਾਸ਼ ਵੇਖ ਧਾਹਾਂ ਮਾਰ-ਮਾਰ ਰੋਇਆ ਪਿਓ

ਵਾਪਸੀ 'ਚ ਰੇਲ ਗੱਡੀ ਨੰਬਰ 14720 ਅੰਮ੍ਰਿਤਸਰ-ਬੀਕਾਨੇਰ ਹਫ਼ਤਾਵਾਰੀ ਐਕਸਪ੍ਰੈੱਸ 13 ਅਕਤੂਬਰ ਤੋਂ ਹਰ ਸ਼ੁੱਕਰਵਾਰ ਨੂੰ ਸਵੇਰੇ ਅੰਮ੍ਰਿਤਸਰ  08.10 ਵਜੇ ਪਹੁੰਚੇਗੀ ਅਤੇ ਅਗਲੇ ਦਿਨ ਬੀਕਾਨੇਰ ਰਾਤ 12.45 'ਤੇ ਪਹੁੰਚੇਗੀ।  ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕਲਾਸ ਕੋਚ ਦੇ ਡੱਬੇ ਸ਼ਾਮਲ ਕੀਤੇ ਗਏ ਹਨ। ਇਸ ਰੇਲ ਗੱਡੀ ਦਾ ਸਟਾਪੇਜ ਅੰਮ੍ਰਿਤਸਰ, ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਜਗਰਾਉਂ, ਮੋਗਾ, ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਸ੍ਰੀਗੰਗਾਨਗਰ, ਕੇਸਰੀ ਸਿੰਘਪੁਰ ਅਤੇ ਕਰਨਪੁਰ ਸਮੇਤ ਰਾਜਸਥਾਨ ਦੇ ਕਈ ਸਟੇਸ਼ਨਾਂ 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਸਰਹੱਦ ਪਾਰ: ਕਲਯੁਗੀ ਪਿਓ ਨੇ ਆਪਣੇ 4 ਮਾਸੂਮ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News