ਵਿਆਹ ਦਾ ਬਹਾਨਾ ਬਣਾ ਕੇ ਲਡ਼ਕੀ ਨੂੰ ਕੀਤਾ ਅਗਵਾ, ਮਾਮਲਾ ਦਰਜ
Friday, Oct 12, 2018 - 02:46 AM (IST)

ਤਰਨਤਾਰਨ, (ਰਾਜੂ)- ਥਾਣਾ ਝਬਾਲ ਦੀ ਪੁਲਸ ਨੇ ਵਿਆਹ ਦਾ ਬਹਾਨਾ ਬਣਾ ਕੇ ਲਡ਼ਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀਡ਼ਤ ਲਡ਼ਕੀ ਦੇ ਪਿਤਾ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਬੀਤੇ ਦਿਨੀ ਘਰੋਂ ਕੰਮ ’ਤੇ ਗਿਆ ਹੋਇਆ ਸੀ ਤੇ ਮੇਰੀ ਘਰਵਾਲੀ ਵੀ ਝਬਾਲ ਗਈ ਹੋਈ ਸੀ ਤੇ ਸਾਡੇ ਜਾਣ ਮਗਰੋਂ ਸਾਡਾ ਗੁਆਂਢੀ ਘੱਚੋ ਵਾਸੀ ਖੈਰਦੀਨਕੇ ਸਾਡੇ ਲਡ਼ਕੀ ’ਤੇ ਮਾਡ਼ੀ ਨਿਗ੍ਹਾ ਰੱਖਦਾ ਸੀ ਅਤੇ ਅਜਿਹਾ ਕਰਨ ਤੋਂ ਰੋਕਣ ’ਤੇ ਉਹ ਧਮਕੀਆਂ ਦਿੰਦਾ ਹੁੰਦਾ ਸੀ। ਉਕਤ ਵਿਅਕਤੀ ਮੇਰੀ ਲਡ਼ਕੀ ਨੂੰ ਸ਼ਾਦੀ ਦਾ ਬਹਾਨਾ ਬਣਾ ਕੇ ਵਰਗਲਾ ਕੇ ਲੈ ਗਿਆ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।