ਪੱਟੀ ਸ਼ਹਿਰ ’ਚ ਮੋਬਾਈਲ ਚੋਰ ਗਿਰੋਹ ਸਰਗਰਮ, ਵਾਰਦਾਤਾਂ ਨੂੰ ਦੇ ਰਿਹਾ ਅੰਜਾਮ

05/21/2024 1:33:11 PM

ਪੱਟੀ (ਪਾਠਕ)- ਪੱਟੀ ਇਲਾਕੇ ਅੰਦਰ ਮੋਬਾਈਲ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ। ਇਹ ਚੋਰ ਰਾਤ ਸਮੇਂ ਘਰ ’ਚ ਦਾਖਲ ਹੁੰਦੇ ਅਤੇ ਵਾਰਦਾਰਾਂ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ ਹਾਲਾਂਕਿ ਇਸ ਸਬੰਧੀ ਪੱਟੀ ਪੁਲਸ ਕੋਲ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁੱਚਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾਰਡ ਨੰਬਰ 3 ਗਲੀ ਨੰਬਰ 8 ਨੇੜੇ ਸ਼ਹੀਦ ਭਗਤ ਸਿੰਘ ਸਕੂਲ ਨੇ ਦੱਸਿਆ ਕਿ 10 ਦਿਨ ਪਹਿਲਾਂ ਚੋਰ ਉਨ੍ਹਾਂ ਦੇ ਘਰ ਕੰਧ ਟੱਪ ਕੇ ਆਏ। ਉਨ੍ਹਾਂ ਦਾ ਪਰਿਵਾਰ ਸੁੱਤਾ ਪਿਆ ਸੀ ਅਤੇ ਚੋਰ ਉਨ੍ਹਾਂ ਦੇ ਦੋ ਮੋਬਾਈਲ, ਓਪੋ ਕੰਪਨੀ ਅਤੇ ਇਕ ਸੈਮਸੰਗ ਦਾ ਚੋਰੀ ਕਰਕੇ ਲੈ ਗਏ। 

ਇਹ ਵੀ ਪੜ੍ਹੋ-  ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ

ਇਸ ਤੋਂ ਇਲਾਵਾ ਨਾਲ ਦੇ ਗੁਆਂਢੀ ਜੱਜ ਸਿੰਘ ਦੇ ਦੋ ਮੋਬਾਈਲ ਫੋਨ, ਬਲਦੇਵ ਸਿੰਘ ਦਾ ਇਕ ਮੋਬਾਈਲ ਫੋਨ ਅਤੇ ਮਨਜੀਤ ਸਿੰਘ ਦਾ ਇਕ ਮੋਬਾਈਲ ਫੋਨ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਅਜਿਹੀਆਂ ਸ਼ਹਿਰ ’ਚ ਦਰਜ਼ਨਾਂ ਵਾਰਦਾਤਾਂ ਹੋਈਆਂ ਹਨ ਪਰ ਚੋਰ ਗਿਰੋਹ ਦੇ ਮੈਂਬਰ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਨੇ ਜ਼ਿਲ੍ਹਾ ਪੁਲਸ ਮੁਖੀ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ਖਤ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ- ਦੋ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News