ਸ਼ਾਰਟ ਸਰਕਟ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਕਰੀਬ 3 ਲੱਖ ਦਾ ਨੁਕਸਾਨ

Wednesday, Dec 20, 2023 - 04:14 PM (IST)

ਸ਼ਾਰਟ ਸਰਕਟ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਕਰੀਬ 3 ਲੱਖ ਦਾ ਨੁਕਸਾਨ

  ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਪੰਡੋਰੀ ਮਹੰਤਾਂ ਵਿਖੇ ਬੀਤੀ ਰਾਤ ਅਚਾਨਕ ਇੱਕ ਫਰਨੀਚਰ ਹਾਊਸ ਨੂੰ  ਅੱਗ ਲੱਗਣ ਕਾਰਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਮਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਸ਼ਾਮ 8 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲ ਗਏ। ਰਾਤ ਕਰੀਬ 11.30 ਵਜੇ ਸਾਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੇ ਫਰਨੀਚਰ ਹਾਊਸ ਵਿੱਚ ਅੱਗ ਲੱਗ ਗਈ ਹੈ।

ਜਦ ਜਾ ਕੇ ਵੇਖਿਆ ਤਾਂ ਅੱਗ ਪੂਰੀ ਤੇਜ਼ੀ ਨਾਲ ਲੱਗੀ ਹੋਈ ਸੀ। ਆਲੇ-ਦੁਆਲੇ ਦੇ ਨੌਜਵਾਨਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਉਦੋਂ ਤੱਕ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। 


author

Babita

Content Editor

Related News