ਚਾਰ ਲੁਟੇਰਿਆਂ ਨੇ ਨਿੱਜੀ ਕੰਪਨੀ ਦੇ ਨੂੰ ਬਣਾਇਆ ਨਿਸ਼ਾਨਾ, 1 ਲੱਖ ਤੋਂ ਵੱਧ ਦੀ ਨਕਦੀ ਸਣੇ 4 ਮੋਬਾਇਲ ਲੈ ਹੋਏ ਫਰਾਰ
Tuesday, Aug 13, 2024 - 03:16 PM (IST)
ਤਰਨਤਾਰਨ (ਰਮਨ)-ਫਲਿਪ ਕਾਰਟ ਕੰਪਨੀ ਦੇ ਦਫ਼ਤਰ ਵਿਚ ਦਾਖ਼ਲ ਹੋ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਉਪਰ ਚਾਰ ਮੋਬਾਈਲ ਫੋਨ ਅਤੇ 1,98,000 ਦੀ ਨਕਦੀ ਵਾਲਾ ਲਾਕਰ ਖੋਹ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ
ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕੱਟੜਾ ਉੱਤਰ ਪ੍ਰਦੇਸ਼ ਹਾਲ ਵਾਸੀ ਤਰਨਤਾਰਨ ਰੋਡ ਬਾਹਮਣੀ ਵਾਲਾ ਚੌਂਕ, ਫਲਿਪ ਕਾਰਟ ਦਫਤਰ ਪੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਫਲਿਪ ਕਾਰਟ ਦਫਤਰ ਵਿਖੇ ਬਤੌਰ ਟੀ.ਐੱਲ ਦੀ ਪੋਸਟ ਉਪਰ ਕੰਮ ਕਰਦਾ ਹੈ ਅਤੇ ਬੀਤੀ 10 ਅਗਸਤ ਦੀ ਰਾਤ ਕਰੀਬ 8:30 ਵਜੇ ਜਦੋਂ ਉਹ ਦਫਤਰ ਵਿਚ ਮੌਜੂਦ ਸੀ ਤਾਂ ਦੋ ਮੋਟਰਸਾਈਕਲਾਂ ਉਪਰ 4 ਨਕਾਬਪੋਸ਼ ਨੌਜਵਾਨ ਦਾਖਲ ਹੋ ਗਏ, ਜਿਨ੍ਹਾਂ ਕੋਲ ਕਿਰਪਾਨ ਅਤੇ ਤੇਜ਼ਧਾਰ ਹਥਿਆਰ ਮੌਜੂਦ ਸਨ।
ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ
ਇਨ੍ਹਾਂ ’ਚੋਂ ਦੋ ਨੌਜਵਾਨਾਂ ਨੇ ਉਸਨੂੰ ਕਿਰਪਾਨ ਦਾ ਡਰਾਵਾ ਦੇ ਕਾਉਂਟਰ 'ਚ ਮੌਜੂਦ ਤਿੰਨ ਮੋਬਾਇਲ ਫੋਨ ਅਤੇ ਉਸਦਾ ਆਪਣਾ ਮੋਬਾਈਲ ਫੋਨ ਤੋਂ ਇਲਾਵਾ ਅਲਮਾਰੀ ਵਿਚ ਮੌਜੂਦ ਲਾਕਰ, ਜਿਸ ਵਿਚ 1 ਲੱਖ 98 ਹਜ਼ਾਰ ਦੀ ਰਕਮ ਮੌਜੂਦ ਸੀ ਨੂੰ ਜ਼ਬਰਦਸਤੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਕਿਰਪਾਨ ਨਾਲ ਉਸ ਉਪਰ ਵਾਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਕਾਬੂ ਕੀਤਾ ਮੁਲਜ਼ਮ, ਭੇਜਿਆ ਜਾਵੇਗਾ ਡਿਬਰੂਗੜ੍ਹ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8