ਸੜਕ ਹਾਦਸੇ ’ਚ ਸਾਬਕਾ ਫੌਜੀ ਦੀ ਮੌਤ

Sunday, Mar 29, 2020 - 08:01 PM (IST)

ਸੜਕ ਹਾਦਸੇ ’ਚ ਸਾਬਕਾ ਫੌਜੀ ਦੀ ਮੌਤ

ਗੁਰਦਾਸਪੁਰ, (ਹਰਮਨ)- ਅੱਜ ਗੁਰਦਾਸਪੁਰ-ਕਲਾਨੌਰ ਰੋਡ ’ਤੇ ਇਕ ਕਾਰ ਵੱਲੋਂ ਮੋਪੇਡ ਨੂੰ ਮਾਰੀ ਟੱਕਰ ਦੌਰਾਨ ਸਾਬਕਾ ਫੌਜੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਰਣਜੀਤ ਸਿੰਘ ਪੱੁਤਰ ਮਹਿੰਦਰ ਸਿੰਘ ਵਾਸੀ ਹਯਾਤਨਗਰ (51) ਫੌਜ ’ਚੋਂ ਸੇਵਾ ਮੁਕਤ ਹੋਇਆ ਹੈ ਅਤੇ ਅੱਜ 12 ਵਜੇ ਦੇ ਕਰੀਬ ਉਹ ਗੁਰਦਾਸਪੁਰ ਤੋਂ ਆਪਣੀ ਮੋਪੇਡ ’ਤੇ ਸਵਾਰ ਹੋ ਕੇ ਪੀਰਾਂਬਾਗ ਜਾ ਰਿਹਾ ਸੀ। ਜਦੋਂ ਉਹ ਸਲੀਮਪੁਰ ਨੇਡ਼ੇ ਪਹੁੰਚਿਆਂ ਤਾਂ ਪਿਛੇ ਆਈ ਤੇਜ਼ ਰਫਤਾਰ ਕਾਰਣ ਉਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ ਅਤੇ ਥਾਣਾ ਸਦਰ ਦੀ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News