ਝਗੜਾ ਸੁਲਝਾਉਣ ਸਾਬਕਾ ਚੇਅਰਮੈਨ ਕੋਲ ਆਈਆਂ 2 ਧਿਰਾਂ ਨੇ ਮੁੜ ਇਕ ਦੂਜੇ ’ਤੇ ਕੀਤਾ ਹਮਲਾ, 6 ਨਾਮਜ਼ਦ

05/19/2022 11:48:47 AM

ਅੰਮ੍ਰਿਤਸਰ (ਇੰਦਰਜੀਤ)- ਝਗੜਾ ਕਰਨ ਤੋਂ ਬਾਅਦ ਪੁਲਸ ਤੋਂ ਬਚਣ ਲਈ ਦੋਵੇ ਧਿਰਾਂ ਪ੍ਰਮੁੱਖ ਵਿਅਕਤੀਆਂ ਕੋਲ ਇਸ ਲਈ ਜਾਂਦੇ ਹਨ ਕਿ ਦੁਬਾਰਾ ਝਗੜਾ ਨਾ ਹੋਵੇ। ਇਸ ਦੇ ਬਾਵਜੂਦ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਝਗੜਾ ਨਿਬੇੜਨ ਮੌਕੇ ਮੁੜ ਲੜਾਈ ਹੋ ਜਾਂਦੀ ਹੈ ਤੇ ਮਾਮਲਾ ਤਕਰਾਰ ’ਚ ਹੋਣ ਬਾਅਦ ਪੁਲਸ ਕੋਲ ਪੁੱਜ ਜਾਂਦਾ ਹੈ। ਅਜਿਹੀ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਹਿਰ ਦੇ ਇਕ ਨਾਮਵਰ ਆਗੂ ਦੇ ਘਰ ਦੋਵੇਂ ਧਿਰਾਂ ਆਪਣਾ ਝਗੜਾ ਨਿਬੇੜਨ ਲਈ ਆਈਆਂ ਹੋਈਆ ਸਨ ਪਰ ਮੌਕੇ ’ਤੇ ਫਿਰ ਇਕ ਧਿਰ ਵਲੋਂ ਅਚਨਚੇਤ ਹਮਲਾ ਕਰ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਹਮਲੇ ਤੋਂ ਬਾਅਦ ਇਹ ਝਗੜਾ ਪੁਲਸ ਕੋਲ ਪੁੱਜ ਗਿਆ। ਪੁਲਸ ਨੇ ਹਮਲਾ ਕਰਨ ਵਾਲੀ ਧਿਰ ਦੇ 6 ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਥਾਣਾ-ਡੀ ਡਵੀਜ਼ਨ ਤੋਂ ਮਿਲੀ ਸੂਚਨਾ ਅਨੁਸਾਰ ਵਿਜੇ ਕੁਮਾਰ ਸੋਨੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੀ 14 ਮਈ ਨੂੰ ਪ੍ਰਮੁੱਖ ਕਾਂਗਰਸੀ ਆਗੂ ਤੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੁਣ ਕੁਮਾਰ ਪੱਪਲ ਦੇ ਘਰ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਤੇ ਨੂੰਹ ਵਿਚਕਾਰ ਕੋਈ ਤਣਾਅ ਚੱਲ ਰਿਹਾ ਸੀ ਤੇ ਇਸ ’ਚ ਰਾਜ਼ੀਨਾਮਾ ਹੋਣਾ ਤੈਅ ਹੋਇਆ ਸੀ। ਇਸ ’ਚ ਦੂਜੀ ਧਿਰ ਵਲੋ ਪ੍ਰਦੀਪ ਜੱਟ, ਉਸ ਦਾ ਪੁੱਤ ਪੱਲਵ ਬਹਿਲ ਤੇ ਉਨ੍ਹਾਂ ਨਾਲ ਆਏ ਦਵਿੰਦਰ ਭਾਟੀਆ, ਵਿਸ਼ਾਲ ਭਾਟੀਆ, ਵਰਿੰਦਰ ਭਾਟੀਆ ਤੇ ਕਾਲਾ ਭਾਟੀਆ ਉਨ੍ਹਾਂ ’ਤੇ ਹਮਲਾਵਰ ਹੋ ਗਏ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਇਸ ਹਮਲੇ ’ਚ ਉਸ ਦਾ ਪੁੱਤਰ ਹਿਤੇਸ਼ ਸੋਨੀ ਅਤੇ ਉਹ ਖੁਦ ਜ਼ਖ਼ਮੀ ਹੋ ਗਿਆ। ਇਸ ਉਪਰੰਤ ਉਨ੍ਹਾਂ ਨੇ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਕਟਵਾਇਆ ਅਤੇ ਪੁਲਸ ਨੇ ਕਾਰਵਾਈ ਕੀਤੀ। ਇਸ ਸਬੰਧੀ ਥਾਣਾ ਡੀ-ਡਵੀਜ਼ਨ ’ਚ ਤਾਇਨਾਤ ਜਾਂਚ ਅਧਿਕਾਰੀ ਸਬ-ਇੰਸ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਮੁਲਜ਼ਮ ਧਿਰ ਵੱਲੋਂ ਆਏ ਹੋਏ ਕਿਸੇ ਵਿਅਕਤੀ ਨੇ ਸ਼ਿਕਾਇਤਕਰਤਾ ’ਤੇ ਕੁਰਸੀ ਚੁੱਕ ਕੇ ਮਾਰੀ। ਉਸ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼


rajwinder kaur

Content Editor

Related News