ਕਸਬਾ ਵੇਰਕਾ ’ਚ ਨੌਜਵਾਨ ’ਤੇ ਫਾਇਰਿੰਗ
Friday, Dec 20, 2024 - 11:01 AM (IST)
ਅੰਮ੍ਰਿਤਸਰ (ਜਸ਼ਨ)-ਕਸਬਾ ਵੇਰਕਾ ਅਧੀਨ ਪੈਂਦੇ ਪੱਤੀ ਕਲੂਕੇ ਇਲਾਕੇ ਵਿਚ ਅਮਨ ਵਿਲੀਅਮ ਨਾਮਕ ਵਿਅਕਤੀ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਖਸ਼ਕਿਸਮਤੀ ਨਾਲ ਉਸ ਦਾ ਬਚਾਅ ਹੋ ਗਿਆ। ਅਮਨ ਵਿਲੀਅਮ ਉਹ ਵਿਅਕਤੀ ਹੈ, ਜਿਸ ਨੇ ‘ਬੂਹੇ ਬਾਰੀਆਂ’ ਫਿਲਮ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਅਮਨ ਵਿਲੀਅਮ ਅਨੁਸਾਰ ਉਹ ਆਪਣੇ ਜਾਣਕਾਰ ਮੈਡਮ ਸਿਮਰਨ ਦੇ ਘਰ ਗਿਆ ਸੀ। ਦੇਰ ਰਾਤ 5-6 ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਡੱਕੇ ਹੋਏ ਸੀ ਆਏ ਅਤੇ ਉਸ ਨਾਲ ਮਾਰਕੁੱਟ ਕਰਨ ਲੱਗੇ।
ਇਹ ਵੀ ਪੜ੍ਹੋ- 21 ਨੂੰ ਵੋਟਾਂ ਵਾਲੇ ਦਿਨ ਰਜਿਸਟਰਡ ਫੈਕਟਰੀਆਂ ’ਚ ਕੰਮ ਕਰਦੇ ਵੋਟਰ ਕਾਮਿਆਂ ਲਈ ਛੁੱਟੀ ਦਾ ਐਲਾਨ
ਜਦ ਉਸ ਨੇ ਕੁੱਟਮਾਰ ਦਾ ਕਾਰਨ ਪੁੱਛਿਆ ਤਾਂ ਹਮਲਾਵਰਾਂ ਨੇ ਕਿਹਾ ਕਿ ਤੂੰ ‘ਆਪ’ ਨੇਤਾ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਬਾਰੇ ਜੋ ਸ਼ਿਕਾਇਤਾਂ ਦਿੱਤੀਆਂ ਹਨ, ਇਹ ਉਸ ਦਾ ਨਤੀਜਾ ਹੈ। ਉਸ ਨੇ ਦੱਸਿਆ ਕਿ ਜਦ ਉਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਹਮਲਾਵਰਾਂ ਨੇ ਉਸ ’ਤੇ ਸਿੱਧੀ ਗੋਲੀ ਚਲਾ ਦਿੱਤੀ ਪਰ ਉਹ ਪਿੱਛੇ ਹਟ ਗਿਆ ਅਤੇ ਗੋਲੀ ਦੀਵਾਰ ਵਿਚ ਲੱਗੀ। ਇਸ ਤੋਂ ਬਾਅਦ ਹਮਲਾਵਰਾਂ ਨੇ ਇਕ ਹੋਰ ਗੋਲੀ ਚਲਾਈ, ਜੋ ਉਸ ਦੀ ਪੈਂਟ ਨੂੰ ਖਹਿੰਦੀ ਹੋਈ ਅੱਗੇ ਚਲੀ ਗਈ। ਥਾਣਾ ਵੇਰਕਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ, ਪੰਜਾਬ ਭਰ 'ਚ ਹੋ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8