ਉਸਾਰੀ ਕਾਰਨ ਗੁਆਂਢੀਆਂ ਦੇ ਘਰ ਰੱਖਿਆ ਸੀ ਸਾਮਾਨ, ਅੱਧੀ ਰਾਤੀਂ ਲੱਗੀ ਅੱਗ ਕਾਰਨ ਸਭ ਕੁਝ ਸੜ ਕੇ ਹੋਇਆ ਸੁਆਹ
Sunday, Oct 06, 2024 - 08:19 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬਲਾਕ ਬਮਿਆਲ ਦੇ ਅਧੀਨ ਆਉਂਦੇ ਪਿੰਡ ਅਨਿਆਲ ਵਿਖੇ ਬੀਤੀ ਰਾਤ ਡੇਢ ਵਜੇ ਦੇ ਕਰੀਬ ਇੱਕ ਘਰ ਦੇ ਵਿੱਚ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਪੂਰਾ ਹੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਅਨਿਆਲ ਦੇ ਰਵੀ ਕੁਮਾਰ ਨੇ ਆਪਣੇ ਘਰ 'ਚ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੋਇਆ ਸੀ। ਇਸ ਦੌਰਾਨ ਉਸ ਨੇ ਆਪਣਾ ਸਮਾਨ ਨਜ਼ਦੀਕ ਪ੍ਰੇਮ ਕੁਮਾਰ ਦੇ ਘਰ ਵਿੱਚ ਰੱਖਿਆ ਹੋਇਆ ਸੀ, ਜਿਸ ਦੇ ਚਲਦੇ ਰਾਤ ਨੂੰ ਅਚਾਨਕ ਡੇਢ ਵਜੇ ਅੱਗ ਲੱਗ ਗਈ ਅਤੇ ਇਸ ਸਮੇਂ ਪ੍ਰੇਮ ਕੁਮਾਰ ਦੀ ਪਤਨੀ ਅਤੇ ਉਸ ਦੀ ਪੁੱਤਰੀ ਘਰ ਦੇ ਵਿੱਚ ਮੌਜੂਦ ਸਨ।
ਅੱਗ ਲੱਗਣ 'ਤੇ ਲੜਕੀ ਵੱਲੋਂ ਸ਼ੋਰ ਮਚਾਉਣ ਤੇ ਆਸ-ਪਾਸ ਦੇ ਘਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ, ਜਿਸ ਤੋਂ ਬਾਅਦ ਇਕੱਠੇ ਹੋ ਕੇ ਲੋਕਾਂ ਨੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬੁਲਾਇਆ ਗਿਆ। ਪਰ ਇਸ ਸਭ ਦੇ ਬਾਵਜੂਦ ਘਰ 'ਚ ਪਈ ਫਰਿੱਜ, ਦੋ ਵਾਸ਼ਿੰਗ ਮਸ਼ੀਨਾਂ, ਇਨਵਰਟਰ, ਅਲਮਾਰੀ, ਪੇਟੀ, 50 ਹਜ਼ਾਰ ਦੇ ਕਰੀਬ ਨਕਦੀ ਅਤੇ ਗਹਿਣੇ ਵੀ ਸੜ ਕੇ ਸੁਆਹ ਹੋ ਗਿਆ। ਪੀੜਤ ਰਵੀ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e