ਪੁਰਾਣੀ ਰੰਜਿਸ਼ ਤਹਿਤ ਫਤਾਹਪੁਰ ਸਥਿਤ ਕੇਂਦਰੀ ਜੇਲ੍ਹ ’ਚ ਬੰਦ ਕੈਦੀ ਭਿੜੇ, 8 ’ਤੇ ਮਾਮਲਾ ਦਰਜ

Tuesday, Oct 19, 2021 - 01:22 PM (IST)

ਪੁਰਾਣੀ ਰੰਜਿਸ਼ ਤਹਿਤ ਫਤਾਹਪੁਰ ਸਥਿਤ ਕੇਂਦਰੀ ਜੇਲ੍ਹ ’ਚ ਬੰਦ ਕੈਦੀ ਭਿੜੇ, 8 ’ਤੇ ਮਾਮਲਾ ਦਰਜ

ਅੰਮ੍ਰਿਤਸਰ (ਜਸ਼ਨ) - ਫਤਾਹਪੁਰ ਸਥਿਤ ਕੇਂਦਰੀ ਜੇਲ੍ਹ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਬੈਰਕ ਨੰਬਰ 4 ’ਚ ਜੇਲ੍ਹ ’ਚ ਬੰਦ ਕੈਦੀ ਆਪਸ ’ਚ ਭਿੜ ਗਏ। ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਂਦਰੀ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਬਲਵੀਰ ਸਿੰਘ ਦੀ ਸ਼ਿਕਾਇਤ ’ਤੇ ਇਸ ਸਬੰਧ ’ਚ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ 8 ਕੈਦੀਆਂ ਨੂੰ ਮੁਲਜ਼ਮ ਬਣਾਇਆ ਹੈ। ਕੈਦੀ ਮੁਲਜ਼ਮਾਂ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਹਰਸ਼ਾ ਛੀਨਾ, ਨਿਤਿਨ ਕੁਮਾਰ ਵਾਸੀ ਕੋਟ ਖਾਲਸਾ, ਗੁਰਸ਼ਰਨਜੀਤ ਸਿੰਘ ਵਾਸੀ ਕੋਟਲੀ ਸ਼ੇਖਾਂ, ਰਾਹੁਲ ਵਾਸੀ ਚਵਿੰਡਾ ਦੇਵੀ, ਵਿਸ਼ਾਲ ਸਿੰਘ ਵਾਸੀ ਨਵੀਂ ਆਬਾਦੀ ਫੈਜਪੁਰਾ, ਜਸਵਿੰਦਰ ਸਿੰਘ ਵਾਸੀ ਪੱਤੀ ਹਿੰਦੂ ਸਾਂਘਣਾ, ਅੰਮ੍ਰਿਤਪਾਲ ਸਿੰਘ ਵਾਸੀ ਛੇਹਰਟਾ ਅਤੇ ਪਰਮਜੀਤ ਸਿੰਘ ਵਾਸੀ ਗੁਰੂ ਕਾ ਖੂਹ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ

ਮਿਲੀ ਜਾਣਕਾਰੀ ਅਨੁਸਾਰ ਉਕਤ ਕੈਦੀਆਂ ’ਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਇਸ ਰੰਜ਼ਿਸ਼ ਨੂੰ ਲੈ ਕੇ ਹੀ ਕੈਦੀ ਪਲਵਿੰਦਰ ਸਿੰਘ, ਨਿਤਿਨ ਕੁਮਾਰ, ਗੁਰਸ਼ਰਨਜੀਤ ਸਿੰਘ ਅਤੇ ਰਾਹੁਲ (ਜੋ ਕਿ ਦੋਸਤ ਹਨ) ਦੂਜੇ ਧਿਰ ਦੇ ਮੁਲਜ਼ਮਾਂ ਵਿਸ਼ਾਲ ਸਿੰਘ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ (ਸਾਰੇ ਦੋਸਤ) ਦਾ ਕਿਸੇ ਗੱਲ ਨੂੰ ਲੈ ਕੇ ਫਿਰ ਤੋਂ ਆਪਸ ’ਚ ਕਾਫ਼ੀ ਝਗੜਾ ਹੋ ਗਿਆ। ਪੁਲਸ ਨੇ ਇਨ੍ਹਾਂ 8 ਕੈਦੀਆਂ ’ਤੇ ਨਵਾਂ ਕੇਸ ਦਰਜ ਕਰਦੇ ਹੋਏ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ -  ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਨਵੀਆਂ ਭਰਤੀਆਂ ਦਾ ਐਲਾਨ


author

rajwinder kaur

Content Editor

Related News