ਆਲ ਇੰਡੀਆ ਕਿਸਾਨ ਸਭਾ ਵੱਲੋਂ ਕਿਸਾਨ-ਮਜ਼ਦੂਰਾਂ ਦੇ ਹੱਕ ’ਚ ਰੋਸ ਰੈਲੀ

Sunday, Sep 02, 2018 - 01:54 AM (IST)

ਆਲ ਇੰਡੀਆ ਕਿਸਾਨ ਸਭਾ ਵੱਲੋਂ ਕਿਸਾਨ-ਮਜ਼ਦੂਰਾਂ ਦੇ ਹੱਕ ’ਚ ਰੋਸ ਰੈਲੀ

ਗੁਰਦਾਸਪੁਰ,   (ਹਰਮਨਪ੍ਰੀਤ, ਦੀਪਕ)-  ਅੱਜ ਆਲ ਇੰਡੀਆ ਕਿਸਾਨ ਸਭਾ ਨੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਗੁਰਦਾਸਪੁਰ ਸ਼ਹਿਰ ਅੰਦਰ ਰੋਸ ਰੈਲੀ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਲਬੀਰ ਸਿੰਘ ਕੱਤੋਵਾਲ, ਕਾਮਰੇਡ ਬਲਦੇਵ ਸਿੰਘ ਖਹਿਰਾ, ਜਸਬੀਰ ਸਿੰਘ ਕੱਤੋਵਾਲ, ਰਣਜੀਤ ਸਿੰਘ, ਗੁਲਜਾਰ ਸਿੰਘ ਬਸੰਤ ਕੋਟ, ਸੁਖਦੇਵ ਸਿੰਘ ਉਦੋਵਾਲੀ, ਬਲਜੀਤ ਸਿੰਘ ਮੌਡ਼, ਜਰਨੈਲ ਸਿੰਘ ਬਟਾਲਾ, ਜਰਨੈਲ ਸਿੰਘ ਕਾਹਨੂੰਵਾਨ ਅਤੇ ਨਵਤੇਜ ਸਿੰਘ ਕਾਲਾ ਅਫਗਾਨਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਖੇਤੀ ਜਿਣਸਾਂ ਦੇ ਭਾਅ ਨਿਰਧਾਰਿਤ ਕਰਨ, ਕਿਸਾਨਾਂ ਸਿਰ ਆਡ਼ਤੀਆਂ ਅਤੇ ਬੈਕਾਂ ਦਾ ਹਰ ਤਰ੍ਹਾਂ ਦਾ ਕਰਜਾ ਮੁਆਫ਼ ਕਰਨ, ਬਜ਼ੁਰਗ ਕਿਸਾਨਾਂ/ਮਜ਼ਦੂਰਾਂ/ਦਸਤਕਾਰਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦੇਣ, ਭੂਮੀ ਅਧ੍ਰਗ੍ਰਿਹਿਣ ਬਿੱਲ ਵਾਪਸ ਲੈਣ, ਬੇਘਰੇ ਲੋਕਾਂ ਨੂੰ ਪਲਾਟ ਦੇਣ, ਖਾਦਾਂ ਦਵਾਈਆਂ ਦੇ ਰੇਟ ਘਟਾਉਣ, ਗੰਨਾ ਦਾ ਬਕਾਇਆ ਜਲਦੀ ਦੇਣ ਸਮੇਤ ਕਿਸਾਨ ਮਜ਼ਦੂਰਾਂ ਦੀਆਂ ਅਨੇਕਾਂ ਮੰਗਾਂ ਲੰੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਜਿਨਾਂ ਨੂੰ ਪੂਰਾ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਸੰਘੇਡ਼ਾ ਨੇ ਕਿਹਾ ਕਿ ਖੇਤ ਮਜ਼ਦੂਰਾਂ ਲਈ ਸਰਵਪੱਖੀ ਕਾਨੂੰਨ ਬਣਾਉਣ ਦੀ ਮੰਗ ਵੀ ਪੂਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮਜ਼ਦੂਰ ਵਰਗ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਦੀਪ ਸਿੰਘ ਕਲੀਚਪੁਰ, ਗੁਰਚਰਨ ਸਿੰਘ ਵਾਲੀਆ, ਇੰਦਰਜੀਤ ਸਿੰਘ, ਹਜ਼ਾਰਾ ਸਿੰਘ, ਗੁਰਬਖਸ਼ ਸਿੰਘ, ਮਨਜੀਤ ਸਿੰਘ, ਗੁਰਮੱੁਖ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਹਰਚਰਨ ਸਿੰਘ ਅੌਜਲਾ, ਦਵਿੰਦਰ ਸਿੰਘ ਕਾਲਾ ਅਫਗਾਨਾ ਆਦਿ ਹਾਜ਼ਰ ਸਨ।
 


Related News