ਜਾਅਲੀ ਜਮਾਬੰਦੀਆਂ ਦੇ ਅਧਾਰ ''ਤੇ ਬੈਂਕ ਨਾਲ ਸਵਾ 2 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਕਾਬੂ

06/18/2022 7:26:58 PM

ਗੁਰਦਾਸਪੁਰ (ਜੀਤ ਮਠਾਰੂ) - ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਜਾਅਲੀ ਜਮਾਬੰਦੀਆਂ ਤਿਆਰ ਕਰਕੇ ਸਵਾ 2 ਕਰੋੜ ਰੁਪਏ ਦਾ ਲੋਨ ਲੈ ਕੇ ਧੋਖਾਧੜੀ ਕਰਨ ਵਾਲੇ 5 ਦੋਸ਼ੀਆਂ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੇਮਰਾਜ ਸਤਵਾਨ ਬ੍ਰਾਂਚ ਮੈਨੇਜਰ ਯੂਨੀਅਨ ਬੈਂਕ ਆਫ ਇੰਡੀਆ ਗੁਰਦਾਸਪੁਰ ਨੇ 11 ਅਕਤੂਬਰ 2021 ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਅਜੈ ਸ਼ੰਕਰ, ਉਸ ਦੀ ਭਰਜਾਈ ਸਰਿਤਾ ਕੁਮਾਰੀ ਵਾਸੀ ਗੁਰਦਾਸਪੁਰ, ਜਸਵਿੰਦਰ ਸਿੰਘ ਵਾਸੀ ਗੁਰਦਾਸਪੁਰ, ਹਰਪ੍ਰੀਤ ਸਿੰਘ ਵਾਸੀ ਵਰਸੋਲਾ ਅਤੇ ਪਟਵਾਰੀ ਅਸ਼ਵਨੀ ਕੁਮਾਰ ਵਾਸੀ ਗੁਰਦਾਸਪੁਰ ਨੇ ਮਿਲ ਕੇ ਪਿੰਡ ਮਾਨ ਅਤੇ ਚੋਪੜਾ ਵਿਖੇ ਜ਼ਮੀਨ ਦੀ ਜਾਅਲੀ ਜਮਾਬੰਦੀ ਤਿਆਰ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਇਸੇ ਜਮਾਬੰਦੀ ਦੇ ਆਧਾਰ ’ਤੇ ਉਨ੍ਹਾਂ ਨੇ ਯੂਨੀਅਨ ਬੈਂਕ ਆਫ ਇੰਡੀਆ ਗੁਰਦਾਸਪੁਰ ਵਿੱਚ ਮਰਜ ਹੋ ਚੁੱਕੇ ਆਂਧਰਾ ਬੈਂਕ ਤੋਂ 2 ਕਰੋੜ 25 ਲੱਖ ਦਾ ਲੋਨ ਲੈ ਲਿਆ ਅਤੇ ਬਾਅਦ ਵਿਚ ਉਕਤ ਲੋਨ ਵਾਪਿਸ ਨਹੀਂ ਕੀਤਾ। ਇਸ ਸ਼ਿਕਾਇਤ ਦੀ ਇੰਨਕੁਆਰੀ ਕਪਤਾਨ ਪੁਲਸ ਇੰਨਵੈਸਟੀਗੇਸ਼ਨ ਗੁਰਦਾਸਪੁਰ ਵਲੋਂ ਕੀਤੀ ਗਈ ਸੀ, ਜਿਨਾਂ ਦੀ ਰਿਪੋਰਟ ਦੇ ਆਧਾਰ 'ਤੇ ਉਕਤ 5 ਵਿਅਕਤੀਆਂ ਖ਼ਿਲਾਫ਼ ਧਾਰਾ 420, 467, 468, 471, 167 ਅਤੇ 170 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਦੋਸ਼ੀਆਂ ’ਚੋਂ ਪੁਲਸ ਨੇ ਅਜੇ ਸ਼ੰਕਰ ਨੂੰ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ 6 ਲੱਖ 86 ਹਜ਼ਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਜਾਰੀ ਹੈ। ਉਕਤ ਦੋਸ਼ੀ ਠੱਗੀਆਂ ਮਾਰਨ ਦਾ ਆਦੀ ਹੈ, ਜਿਸ ਖ਼ਿਲਾਫ਼ ਪਹਿਲਾਂ ਥਾਣਾ ਸਿਟੀ ਵਿਚ 2021 ਦੌਰਾਨ ਧਾਰਾ 420, 467, 468, 471 ਤਹਿਤ ਮਾਮਲਾ ਦਰਜ ਸੀ, ਜਦੋਂਕਿ 9 ਅਪ੍ਰੈਲ 2022 ਨੂੰ ਧਾਰਾ 420, 467, 468, 471, 167, 170 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰਾਂ ਥਾਣਾ ਸਦਰ ਵਿਚ ਉਕਤ ਦੋਸ਼ੀ ਖ਼ਿਲਾਫ਼ 2020 ਵਿਚ ਜੁਰਮ 379, 447, 506, 34 ਤਹਿਤ ਪਰਚਾ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਪੁੱਛਗਿਛ ਕੀਤੀ ਗਈ ਹੈ, ਜਿਸ ਦੇ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ


rajwinder kaur

Content Editor

Related News